ਫਗਵਾੜਾ (ਡਾ ਰਮਨ /ਅਜੇ ਕੋਛੜ ) ਮੇਅਰ ਅਰੁਣ ਖੋਸਲਾ ਨੇ ਫਗਵਾੜਾ ਪ੍ਰਸ਼ਾਸਨ ਤੋਂ ਪੁਰਜੋਰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਲੋਕਡਾਊਨ ਕਰਫਿਊ ਦਾ ਸਾਹਮਣਾ ਕਰ ਰਹੇ ਗਰੀਬ ਲੋੜਵੰਦ ਪਰਿਵਾਰਾਂ ਲਈ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਿਹੜੇ ਰਾਸ਼ਨ ਦੇ ਪੈਕੇਟ ਭੇਜੇ ਗਏ ਹਨ ਉਨ੍ਹਾਂ ਪੈਕੇਟਾਂ ਨੂੰ ਤੁਰੰਤ ਲੋੜਵੰਦਾਂ ਨੂੰ ਤਕਸੀਮ ਕੀਤਾ ਜਾਵੇ। ਅੱਜ ਇੱਥੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜਨ-ਧਨ ਖਾਤਾ ਧਾਰਕਾਂ ਲਈ ਜੋ ਤਿੰਨ ਕਿਸ਼ਤਾਂ ਵਿਚ ਪੰਜ-ਪੰਜ ਸੌ ਰੁਪਏ ਦੇਣ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਉਸਦੀ ਪਹਿਲੀ ਕਿਸ਼ਤ ਦੇ ਪੰਜ ਸੌ ਰੁਪਏ ਹਰੇਕ ਜਨ—ਧਨ ਖਾਤੇ ਵਿਚ ਜਮਾ ਹੋ ਗਏ ਹਨ। ਇਸ ਤੋਂ ਇਲਾਵਾ ਉਜਵਲਾ ਯੋਜਨਾ ਤਹਿਤ ਜਿਹੜੇ ਗਰੀਬ ਲੋਕਾਂ ਨੂੰ ਰਸੋਈ ਗੈਸ ਕੁਨੈਕਸ਼ਨ ਦਿੱਤੇ ਗਏ ਸੀ ਉਹਨਾਂ ਨੂੰ ਤਿੰਨ ਮਹੀਨੇ ਸਿਲੰਡਰ ਭਰਵਾਉਣ ਲਈ ਸਰਕਾਰ ਤਿੰਨ ਕਿਸ਼ਤਾਂ ਵਿਚ ਪੈਸੇ ਦੇਵੇਗੀ। ਅਪ੍ਰੈਲ ਮਹੀਨੇ ਦੀ ਪਹਿਲੀ ਕਿਸ਼ਤ ਦੀ ਰਕਮ 750 ਰੁਪਏ ਵੀ ਲਾਭ ਪਾਤਰੀਆਂ ਦੇ ਜਨ-ਧਨ ਖਾਤੇ ਵਿਚ ਜਮਾ ਹੋ ਚੁੱਕੀ ਹੈ। ਉਨ੍ਹਾਂ ਅਗਾਹ ਵੀ ਕੀਤਾ ਕਿ ਅਪ੍ਰੈਲ ਮਹੇਨ ਵਿਚ ਸਿਲੰਡਰ ਜਰੂਰ ਭਰਵਾ ਲਿਆ ਜਾਵੇ ਨਹੀਂ ਤਾਂ ਮਈ ਅਤੇ ਜੂਨ ਮਹੀਨਿਆਂ ਵਿਚ ਕੇਂਦਰ ਸਰਕਾਰ ਸਿਲੰਡਰ ਭਰਵਾਉਣ ਲਈ 750 ਰੁਪਏ ਦਾ ਦਾ ਭੁਗਤਾਨ ਨਹੀਂ ਕਰੇਗੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਗਰੀਬ ਲੋੜਵੰਦ ਪਰਿਵਾਰਾਂ ਲਈ ਮੋਦੀ ਸਰਕਾਰ ਵਲੋਂ ਜੋ ਰਾਸ਼ਨ ਦੇ ਪੈਕੇਟ ਭੇਜੇ ਗਏ ਹਨ ਉਨ੍ਹਾਂ ਪੈਕੇਟਾਂ ਨੂੰ ਸੂਬਾ ਸਰਕਾਰਾਂ ਵਲੋਂ ਲੋਕਲ ਪ੍ਰਸ਼ਾਸਨ ਦੀ ਮੱਦਦ ਨਾਲ ਵੰਡਿਆ ਜਾਣਾ ਹੈ ਉਨ੍ਹਾਂ ਨੂੰ ਪ੍ਰਸ਼ਾਸਨ ਤੋਂ ਜਾਣਕਾਰੀ ਮਿਲੀ ਹੈ ਕਿ ਕਈ ਦਿਨ ਪਹਿਲਾਂ ਹਜਾਰਾਂ ਪੈਕੇਟ ਪ੍ਰਾਪਤ ਹੋ ਚੁੱਕੇ ਹਨ ਪਰ ਹਾਲੇ ਤੱਕ ਇਹਨਾਂ ਦੀ ਵੰਡ ਲੋੜਵੰਦਾਂ ਨੂੰ ਨਹੀਂ ਕੀਤੀ ਗਈ ਹੈ। ਖੋਸਲਾ ਨੇ ਸੂਬਾ ਸਰਕਾਰ ਦੇ ਸਥਾਨਕ ਆਗੂਆਂ ਦੀ ਕਾਰਗੁਜਾਰੀ ਪ੍ਰਤੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪਿੰਡ-ਪਿੰਡ ਘੁੰਮ ਕੇ ਕੋਰੋਨਾ ਮਹਾਮਾਰੀ ਨੂੰ ਫੋਕੀ ਸ਼ੋਹਰਤ ਹਾਸਲ ਕਰਨ ਦਾ ਜਰੀਆ ਨਹੀਂ ਬਨਾਉਣਾ ਚਾਹੀਦਾ ਹਲਕਾ ਵਿਧਾਇਕ ਇਸ ਸਮੇਂ ਲੋਕਾਂ ਦੇ ਪ੍ਰਤੀਨਿਧ ਹਨ ਅਤੇ ਉਨ੍ਹਾਂ ਦਾ ਫਰਜ਼ ਹੈ ਕਿ ਜੁਬਾਨੀ ਤਸੱਲੀ ਦੇਣ ਦੀ ਬਜਾਏ ਲੋਕਾਂ ਦੀ ਜਰੂਰਤ ਨੂੰ ਦੇਖਦੇ ਹੋਏ ਤੁਰੰਤ ਰਾਸ਼ਨ ਦੇ ਪੈਕੇਟ ਹਰ ਲੋੜਵੰਦ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ। ਮੇਅਰ ਖੋਸਲਾ ਅਨੁਸਾਰ ਉਨ੍ਹਾਂ ਆਪਣੇ ਵਾਰਡ ਨੰਬਰ 18 ਵਿਚ ਕਰੀਬ 350 ਲੋੜਵੰਦ ਪਰਿਵਾਰਾਂ ਨੂੰ ਆਪਣੇ ਤੌਰ ਤੇ ਰਾਸ਼ਨ ਵੰਡਿਆ ਹੈ ਅਤੇ ਵਾਰਡ ਵਿਚ ਕਿਸੇ ਪਰਿਵਾਰ ਨੂੰ ਭੋਜਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ