Home Punjabi-News ਉੱਘੇ ਸਮਾਜਸੇਵੀ ਸ਼੍ਰੀ ਸੁਦਰਸ਼ਨ ਓਹਰੀ ਜੀ ਦਾ ਵਾਤਾਵਰਣ ਸੰਭਾਲ...

ਉੱਘੇ ਸਮਾਜਸੇਵੀ ਸ਼੍ਰੀ ਸੁਦਰਸ਼ਨ ਓਹਰੀ ਜੀ ਦਾ ਵਾਤਾਵਰਣ ਸੰਭਾਲ ਵਿੱਚ ਵਿਸ਼ੇਸ਼ ਯੋਗਦਾਨ

ਕਰਤਾਰਪੁਰ (ਰਾਕੇਸ਼ ਭਾਰਤੀ )

ਉੱਘੇ ਸਮਾਜਸੇਵੀ ਸ਼੍ਰੀ ਸੁਦਰਸ਼ਨ ਓਹਰੀ ਜੀ ਵੱਲੋਂ ਆਪਣੀ ਸੁਪਤਨੀ ਸਵਰਗਵਾਸੀ ਸ਼੍ਰੀ ਮਤੀ ਵਿਜੈ ਰਾਣੀ ਓਹਰੀ ਦੀ ਯਾਦ ਵਿੱਚ ਅੱਜ St.Soldier divine Public School ਕਰਤਾਰਪੁਰ ਵਿਖੇ ਪੌਦੇ ਲਗਾ ਕੇ ਉਨ੍ਹਾਂ ਵਿੱਚ ਵਾਤਾਵਰਣ ਸੰਭਾਲ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸੰਸਥਾ ਵਿੱਚ ਵੱਖ ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਸਪੁੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ , ਸਾਬਕਾ ਕੌਸਲਰ ਅਤੇ ਸਮਾਜਸੇਵੀ ਸ਼੍ਰੀ ਕਮਲਜੀਤ ਓਹਰੀ , ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਮਤੀ ਵਾਨੀ ਜੈਨ, ਪ੍ਰਿੰਸ ਅਰੋੜਾ ( ਪ੍ਰਧਾਨ ਨਗਰ ਕੌਂਸਲ ਕਰਤਾਰਪੁਰ) , ਤੇਜਪਾਲ ਸਿੰਘ ਤੇਜੀ ( ਕੌਂਸਲਰ) , ਅਮਰਜੀਤ ਕੌਰ (ਕੌਂਸਲਰ) , ਮਨਜਿੰਦਰ ਕੌਰ (ਕੌਂਸਲਰ) , ਗੁਰਦੀਪ ਸਿੰਘ ਮਿੰਟੂ, ਗੋਪਾਲ ਸੂਦ ( ਬਲਾਕ ਪ੍ਰਧਾਨ ਵਪਾਰ ਸੈਲ), ਤਲਵਿੰਦਰ ਕੌਰ, ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਤੋਂ ਮਾਸਟਰ ਅਮਰੀਕ ਸਿੰਘ ਮੈਡਮ ਰੰਜਨਾ, ਮਮਤਾ , ਅਨੂੰ ਸ਼ਰਮਾ, ਸਵਿਤਾ , ਕਿਰਨ , ਸੁਰੇਸ਼ ਕੁਮਾਰ ਅਤੇ ਸਕੂਲ ਸਟਾਫ ਹਾਜ਼ਰ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਓਹਰੀ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।