*ਸੰਗੀਤ ਜਗਤ ਨਾਲ ਜੁੜੇ ਕਲਾਕਾਰ ਭਾਈਚਾਰੇ ਨੇ ਸਰਕਾਰ ਨੂੰ ਪ੍ਰੋਗਰਾਮ ਸ਼ੁਰੂ ਕਰਨ ਦੀ ਲਗਾਈ ਗੁਹਾਰ
ਫਗਵਾੜਾ(ਡਾ ਰਮਨ ) ਕੋਵਿਡ -19 ਦੇ ਚੱਲਦਿਆਂ ਸੰਗੀਤ ਜਗਤ ਨਾਲ ਜੁੜੇ ਕਲਾਕਾਰ ਭਾਈਚਾਰੇ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਲਾਕਾਰ ਭਾਈਚਾਰੇ ਦੇ ਪਰਿਵਾਰਾਂ ਨੂੰ ਪੰਜਾਬੀ ਗਾਇਕ ਅਤੇ ਉੱਘੇ ਸਮਾਜ ਸੇਵੀ ਸ਼ਾਮ ਪੰਡੋਰੀਵਾਲਾ ( ਕੈਨੇਡਾ ) ਵਲੋਂ ਭੇਜੀ ਗਈ ਆਰਥਿਕ ਸਹਾਇਤਾ ਸੁਰ ਸੰਗੀਤ ਕਲਾ ਮੰਚ ਫਗਵਾੜਾ ਦੇ ਚੇਅਰਮੈਨ ਘੁੱਲਾ ਸਰਹਾਲੇ ਵਾਲਾ, ਪ੍ਰਧਾਨ ਜਸਵੀਰ ਮਾਹੀ ਅਤੇ ਜਨਰਲ ਸਕੱਤਰ ਬਲਵਿੰਦਰ ਪੱਪੂ ਦੀ ਸਾਂਝੀ ਅਗਵਾਈ ਹੇਠ ਫਗਵਾੜਾ ਸਬ – ਡਵੀਜ਼ਨ ਇਲਾਕੇ ਦੇ ਤਿੰਨ ਮਰਹੂਮ ਕਲਾਕਾਰ ਬਬੀ ਮੇਹਟਾਂ ਵਾਲਾ, ਬੂਟਾ ਰਾਮ ਪੱਦੀ ਖਾਲਸਾ ਅਤੇ ਸਤੀਸ਼ ਮਹਿਮੀ ਪਿੰਡ ਖਲਵਾੜਾ, ਜ਼ੋ ਕਿ ਪੰਜਾਬੀ ਮਾਂ ਬੋਲੀ ਅਤੇ ਸੰਗੀਤ ਜਗਤ ਨਾਲ ਨੂੰ ਸਮਰਪਿਤ ਰਹਿ ਚੁੱਕੇ ਹਨ, ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਭੇਂਟ ਕੀਤੀ ਗਈ । ਇਸ ਮੌਕੇ ਆਰਥਿਕ ਸਹਾਇਤਾ ਪ੍ਰਾਪਤ ਕਰਨ ਵਾਲੇ ਉਕਤ ਪਰਿਵਾਰਾਂ ਨੇ ਸ਼ਾਮ ਪੰਡੋਰੀਵਾਲਾ ਅਤੇ ਸੁਰ ਸੰਗੀਤ ਕਲਾ ਮੰਚ ਫਗਵਾੜਾ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਕਡਾਉਨ ਦੌਰਾਨ ਉਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਘਰ ਵਿਚ ਰੋਜੀ – ਰੋਟੀ ਕਮਾਉਣ ਵਾਲਾ ਕੋਈ ਨਹੀਂ ਸੀ ।ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਘੁੱਲਾ ਸਰਹਾਲੇ ਵਾਲਾ, ਪ੍ਰਧਾਨ ਜਸਵੀਰ ਮਾਹੀ ਅਤੇ ਜਨਰਲ ਸਕੱਤਰ ਬਲਵਿੰਦਰ ਪੱਪੂ ਨੇ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਸ਼ਾਮ ਪੰਡੋਰੀਵਾਲਾ ( ਕੈਨੇਡਾ ) ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਕੋਵਿਡ -19 ਦੇ ਚੱਲਦਿਆਂ ਸੰਗੀਤ ਜਗਤ ਨਾਲ ਜੁੜੇ ਕਲਾਕਾਰ ਭਾਈਚਾਰੇ ਦੇ ਲੋੜਵੰਦ ਪਰਿਵਾਰਾਂ ਦੀ ਇਸ ਔਖੀ ਘੜੀ ਵਿੱਚ ਬਾਂਹ ਫੜ ਕੇ ਜੋ ਆਰਥਿਕ ਸਹਾਇਤਾ ਕੀਤੀ ਹੈ, ਉਹ ਪ੍ਰਮਾਤਮਾ ਦੀ ਇਬਾਦਤ ਕਰਨ ਦੇ ਬਰਾਬਰ ਹੈ । ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੌਕਡਾਉਣ ਦੌਰਾਨ ਕਲਾਕਾਰ ਭਾਈਚਾਰੇ ਨੂੰ ਆਰਥਿਕ ਤੌਰ ‘ਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਚੱਲਦਿਆਂ ਉਹਨਾਂ ਨੂੰ ਸੀਮਿਤ ਸਮੇਂ ਵਿੱਚ ਪ੍ਰੋਗਰਾਮ ਆਯੋਜਿਤ ਕਰਨ ਦੀ ਥੋੜੀ ਬਹੁਤੀ ਢਿੱਲ ਦਿੱਤੀ ਜਾਵੇ, ਜਿਸ ਨਾਲ ਉਹਨਾਂ ਦਾ ਥੋੜ੍ਹਾ ਬਹੁਤ ਰੁਜਗਾਰ ਦੁਬਾਰਾ ਸ਼ੁਰੂ ਹੋ ਸਕੇ । ਇਸ ਮੌਕੇ ਸੁਰ ਸੰਗੀਤ ਕਲਾ ਮੰਚ ਫਗਵਾੜਾ ਨੇ ਐਨ. ਆਰ. ਆਈ. ਵਿੰਗ ਦੇ ਸਰਪ੍ਰਸਤ ਸ਼ਾਮ ਪੰਡੋਰੀਵਾਲਾ ( ਕੈਨੇਡਾ ) ਅਤੇ ਨਾਣਾ ਟਿੱਬੀ (ਇਟਲੀ ) ਦਾ ਧੰਨਵਾਦ ਕੀਤਾ ਗਿਆ, ਜਿਹਨਾਂ ਨੇ ਸਮੇਂ -ਸਮੇਂ ਸਿਰ ਉਕਤ ਮੰਚ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੋਵਿਡ -19 ਦੇ ਮੱਦੇਨਜ਼ਰ ਕਲਾਕਾਰ ਭਾਈਚਾਰੇ ਨੂੰ ਆਰਥਿਕ ਤੌਰ ‘ਤੇ ਕਾਫੀ ਸਹਿਯੋਗ ਦੇ ਰਹੇ ਹਨ । ਇਸ ਮੌਕੇ ਸਰਪੰਚ ਆਗਿਆਪਾਲ ਸਿੰਘ ਖਲਵਾੜਾ, ਰਣਜੀਤ ਸਹੋਤਾ, ਪਰਮਜੀਤ ਬੱਗਾ, ਸੋਨਾ ਬੈਂਸ, ਨਰੇਸ਼ ਕੁਮਾਰ, ਬਲਵਿੰਦਰ ਸਿੰਘ, ਕਰਨੈਲ ਬੰਗੜ,ਅਨੂਪ ਕੁਮਾਰ, ਰਣਜੀਤ ਆਸੀ ਰਾਣਾ, ਦੇਵੀ ਦਾਸ, ਸੋਢੀ ਵਿਰਕਾਂ ਵਾਲਾ, ਨੂਰ ਮੁਹੰਮਦ ਅਤੇ ਬਿੱਟੂ ਮੇਹਟਾਂ ਵਾਲਾ ਆਦਿ ਵੀ ਹਾਜ਼ਰ ਸਨ ।