ਫਗਵਾੜਾ (ਡਾ ਰਮਨ )

ਪ੍ਰਵਾਸੀ ਪੰਜਾਬੀ ਖੋਜ ਕੇਂਦਰ , ਫਗਵਾੜਾ ਵਲੋ ਲੇਖਕ ਪ੍ਰੀਤਮ ਸਿੰਘ ਕੈਂਬੋ ਦੀ ਪੁਸਤਕ ਵਰਤਾਨਵੀ ਪੱਜਾਬੀ ਕਵਿਤਾ (ਅਧਿਅੈਨ ਅਤੇ ਮੁਲਾਂਕਣ ) ਡਾ ਪ੍ਰੀਤਮ ਸਿੰਘ ਕੈਂਬੋ ਦੇ ਨਿਵਾਸ ਪਿੰਡ ਭੁੱਲਾਰਾਏ ਫਗਵਾੜਾ ਵਿਖੇ ਅਤਿਅੰਤ ਸੰਖੇਪ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ ਜਿਸ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ ਅਮਰਜੀਤ ਸਿੰਘ , ਪ੍ਰਿੰਸੀਪਲ ਆਰ ਕੇ ਪਵਾਰ , ਹਰਮਿੰਦਰ ਸਿੰਘ ਵਿਰਦੀ , (ਬੰਸਤ ਸੂਹੈਲ ਪਬਲੀਕੇਸ਼ਨਜ਼ ) ਡਾ ਪ੍ਰੀਤਮ ਸਿੰਘ ਕੈਂਬੋ , ਅਤੇ ਚਰਨਦੀਪ ਗੀਤਕਾਰ ਆਦਿ ਹਾਜਿਰ ਸਨ ੲਿਸ ਮੌਕੇ ਬੋਲਦਿਆਂ ਡਾ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਡਾ ਪ੍ਰੀਤਮ ਸਿੰਘ ਕੈਂਬੋ ਦੀ ਵੱਡੀ ਦੇਣ ਹੈ ਜਿਨ੍ਹਾਂ ਨੇ ਸਾਹਿਤ ਸਿਰਜਨਾ ਨੂੰ ਨਿਰੰਤਰ ਜਾਰੀ ਰੱਖਿਆ ਹੈ ਅਕਸਰ ਸਿਆਣੀ ਉਮਰ ਵਿੱਚ ਲੋਕ ਕਲਮ ਤੋਂ ਕਿਨਾਰਾ ਕਰ ਲੈਂਦੇ ਹਨ ਪਰ ਡਾ ਪ੍ਰੀਤਮ ਸਿੰਘ ਕੈਂਬੋ ਬੜੇ ਯੋਜਨਾਬੱਧ ਤਰੀਕੇ ਨਾਲ ਪੰਜਾਬੀ ਸਾਹਿਤ ਦੀ ਝੋਲੀ ਅਪਣੀਆ ਪੁਸਤਕਾਂ ਨਾਲ ਭਰ ਰਹੇ ਹਨ ਜੋ ਕਿ ਦੂਜੇ ਸਾਹਿਤਕਾਰਾਂ ਲੲੀ ਪ੍ਰੇਰਣਾ ਸਰੋਤ ਵੀ ਹਨ