ਫਗਵਾੜਾ (ਡਾ ਰਮਨ ) ਕਰੋਠਾ ਦੀ ਭਿਆਨਕ ਬਿਮਾਰੀ ਤੋਂ ਬੱਚਣ ਅਤੇ ਕਰਫਿਊ ਦੋਰਾਨ ਉਸਾਰੀ ਮਜਦੂਰ ਨੂੰ ਵੇਲੇ ਰਹਿਣ ਕਰਕੇ ਪੰਜਾਬ ਸਰਕਾਰ ਨੇ ਹਰ ਰਜਿਸਟਰਡ ਉਸਾਰੀ ਕੀਰਤੀ ਨੂੰ 6000ਰ ਰੁਪਏ ਦੇਣ ਦਾ ਜੋ ਫੈਸਲਾ ਕੀਤਾ ਹੈ ਉਸ ਵਿੱਚੋਂ 3000 ਰੁਪਏ ਦੀ ਪਹਿਲੀ ਕਿਸ਼ਤ ਸਰਕਾਰ ਨੇ ਕੀਰਤੀਆ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਹੈ ੲਿਸ ਸਬੰਧੀ ਡਾ ਮਹਿੰਦਰ ਸਿੰਘ ਮੁਡੀਸੰਨਾ ਸਰਪੰਚ , ਮੁੱਖਤਿਆਰ ਸਿੰਘ , ਅਮ੍ਰਿਤਪੁਰ ਸੁਖਦੇਵ ਸਿੰਘ ਚੌਦਰੀਵਾਲ , ਜਸਵਿੰਦਰ ਸਿੰਘ ਡਾਲਾ ਭੁੱਲਥ , ਕੁਲਵੰਤ ਸਿੰਘ ਸੁਲਤਾਨਪੁਰ , ਜਸਵੀਰ ਸਿੰਘ ਸਾਲਾਪੁਰ , ਵੈਦ ਪਾਲ ਰਿਹਾਣਾ ਜੱਟਾਂ , ਕੁਲਵਿੰਦਰ ਸਿੰਘ ਪਾਛਟਾ , ਸੋਹਣ ਸਿੰਘ ਜਗਜੀਤਪੁਰ ,ਮਦਨ ਲਾਲ ਨਰੂੜ , ਰਣਦੀਪ ਸਿੰਘ ਰਾਣਾ ਸਾਹਨੀ , ਆਦਿ ਸਾਥਿਆ ਨਾਲ ਫੋਨ ਤੇ ਸੰਪਰਕ ਕਰਕੇ ਜੈਪਾਲ ਸਿੰਘ ਪ੍ਰਧਾਨ ਅਤੇ ਕਾਮਰੇਡ ਕੇ ਅੈਲ ਕੋਸਲ ਸੱਕਤਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਕਪੂਰਥਲਾ ਨੇ ਪ੍ਰੈਸ ਨੂੰ ਹੇਠ ਲਿਖਿਆ ਬਿਆਨ ਜਾਰੀ ਕੀਤਾ ਕਿ ਸਰਕਾਰ ਨੇ ਰਜਿਸਟਰਡ ਉਸਾਰੀ ਕਿਰਤੀਆਂ ਦੇ ਖਾਤੇ ਪਹਿਲੀ ਕਿਸ਼ਤ 3000 ਰੁਪਏ ਪਾੲੀ ਹੈ ਉਹ ਕਾਫ਼ੀ ਕਿਰਤੀਆਂ ਨੂੰ ਮਿਲ ਗੲੀ ਹੈ ਬਹੁਤ ਸਾਰੇ ਕਿਰਤੀ ਅਜੇ ਵੀ ੲਿਹ ਕਿਸ਼ਤ ਪ੍ਰਾਪਤ ਕਰਨ ਤੋਂ ਬੇ ਖ਼ਬਰ ਹਨ ਕਿਉਂਕਿ ਕਿਰਤੀ ਜਦੋਂ ਆਪਣੇ ਬੈਕ ਖਾਤੇ ਚੈਕ ਕਰਨ ਲਈ ਬੈਕਾ ਵਿੱਚ ਜਾਂਦੇ ਹਨ ਤਾ ਬੈਕ ਖੁਲਦੀ ਹੀ ਨਹੀਂ ਜੇਕਰ ਖੁਲਦੀ ਹੈ ਤਾਂ ਜ਼ਿਆਦਾ ਭੀੜ ਭਾੜ ਹੋਣ ਕਰਕੇ ਨੰਬਰ ਨਹੀਂ ਲਗਦਾ ੲਿਸ ਲੲੀ ਸਰਕਾਰ ਨੂੰ ਅਪੀਲ ਕੀਤੀ ਜਾਦੀ ਹੈ ਕਿ ਬੈਕਾ ਨੂੰ ਖੁਲਵਾਉਣਾ ਅਤੇ 10 ਤੋਂ 5 ਵਜੇ ਤੱਕ ਗ੍ਰਾਹਕਾਂ ਨੂੰ ਅਟੈਂਡ ਕਰਨਾ ਯਕੀਨੀ ਬਣਾਉਣ ਪੰਜਾਬ ਸਰਕਾਰ ਜਿਨੀ ਜਲਦੀ ਹੋ ਸਕੇ 3000 ਰੁਪਏ ਦੀ ਦੂਜੀ ਕਿਸ਼ਤ ਵੀ ਕਿਰਤੀਆ ਦੇ ਬੈਂਕ ਖਾਤਿਆਂ ਵਿੱਚ ਪਾਵੇ ਤਾ ਕੀ ਕਿਰਤੀ ਕਰੋਨਾ ਦੀ ਮਹਾਂਮਾਰੀ ਦੋਰਾਨ ਕਰਫਿਊ ਵਿੱਚ ਹਰ ਕਿਸਮ ਦੇ ਸੰਕਟ ਤੋਂ ਬਚ ਸਕਣ ਪੰਜਾਬ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ ਜਿਸ ਦਾ ਅਸੀ ਸੁਆਗਤ ਕਰਦੇ ਹਾ ਪਰ ਨਾਲ਼ ਹੀ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਕਰੋਨਾ ਕਰਫਿਊ ਕਰਕੇ ਲੋਕਾਂ ਦੀ ਆਫਤ ਨੂੰ ਸਮਝਦੇ ਹੋਏ ਜੋ ਕਾਪੀ ਮਿਤੀ 1/7/2017 ਤੱਕ ਰੀਨਿਊ ਹੋੲੀਆਂ ਸਨ ਉਨ੍ਹਾਂ ਕਿਰਤੀਆ ਨੂੰ ਵੀ ੲਿਸ ਸਹਾੲਿਤਾ ਦੇ ਘੇਰੇ ਵਿੱਚ ਲਿਆਂਦਾ ਜਾਵੇ ਕਿਉਂਕਿ ਕਿਰਤੀ ਬੇ ਰੋਜ਼ਗਾਰ ਹਨ ੲਿਸ ਲੲੀ ਉਨ੍ਹਾਂ ਦੀ ਮੱਦਦ ਕੀਤੀ ਜਾਵੇ ੲਿਸ ਤੋਂ ੲਿਲਾਵਾ ੲਿਹ ਮੱਦਦ ਰਜਿਸਟਰਡ ਹੋਣ ਤੋਂ ਰਹਿ ਗੲੇ ਉਸਾਰੀ ਕਿਰਤੀ ਭੱਠਾ ਮਜ਼ਦੂਰ , ਰਿਕਸ਼ਾ ਚਾਲਕ , ਉਸਾਰੀ ਨਾਲ ਸਬੰਧਤ ਦੁਕਾਨਾ ਤੇ ਕੰਮ ਕਰਦੇ ਕਿਰਤੀ , ਟਰੱਕ ਡਰਾਈਵਰ , ਗਰੀਬ ਮਜ਼ਦੂਰਾਂ ਨੂੰ ਵੀ 6000 ਰੁਪਏ ਦੀ ਮੱਦਦ ਕੀਤੀ ਜਾਵੇ ਤਾ ਕਿ ਉਹ ਵੀ ਕਰੋਨਾ ਦੀ ਬਿਮਾਰੀ ਦੇ ਕਹਿਰ ਕਰਕੇ ਕਰਫਿਊ ਦੋਰਾਨ ਵੇਲੇ ਰਹਿਣ ਦੀ ਸੂਰਤ ਵਿੱਚ ਅਪਣਾ ਗੁਜ਼ਾਰਾ ਕਰ ਸਕਣ