ਫਗਵਾੜਾ, (ਡਾ ਰਮਨ )

ਸ਼ਹਿਰ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਕਈ ਸਮਾਜਿਕ ਜੱਥੇਬੰਦੀਆਂ ਨਾਲ ਜੁੜੇ ਹੋਏ ਕਾਰਕੁਨ ਸੋਹਨ ਸਿੰਘ ਪਰਮਾਰ ਨੇ ਉਂਕਾਰ ਸਿੰਘ ਗੋਸਲ ਨੂੰ ਫਗਵਾੜਾ ਕਾਂਗਰਸ ਦੇ ਜਨਤਕ ਸਕੱਤਰ ਬਨਣ ਉਤੇ ਛੁੱਟੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾ ਨੇ ਉਂਕਾਰ ਸਿੰਘ ਗੋਸਲ ਨੂੰ ਪਾਰਟੀ ਦਾ ਜਨਰਲ ਸਕੱਤਰ ਬਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ, ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ, ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਦਾ ਪੂਰਾ ਖਿਆਲ ਕਰਦੀ ਹੈ ਅਤੇ ਜ਼ੁੰਮੇਵਾਰ ਕਾਰਕੁਨਾਂ ਨੂੰ ਅਹਿਮ ਅਹੁਦੇ ਦਿੰਦੀ ਹੈ ਅਤੇ ਉਹਨਾ ਨੂੰ ਲੋਕਾਂ ‘ਚ ਕੰਮ ਕਰਨ ਦਾ ਮੌਕਾ ਦਿੰਦੀ ਹੈ। ਇਸ ਮੌਕੇ ਉਹਨਾ ਨਾਲ ਮੋਹਨ ਸਿੰਘ ਗੋਸਲ, ਤਜਿੰਦਰ ਬਸਰਾ, ਮਨੋਹਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।