ਫਗਵਾੜਾ ( ਡਾ ਰਮਨ , ਅਜੇ ਕੋਛੜ )

24 ਫਰਵਰੀ ਤੋਂ 10 ਮਾਰਚ ਤੱਕ ਈ ਐਸ ਆਈਂ ਸਥਾਪਨਾ ਦਿਵਸ ਪੰਦਰਵਾੜੇ ਦੇ ਰੂਪ ਚ ਮਨਾ ਰਿਹਾ ਹੈ ਇਸ ਸਬੰਧੀ ਸਿਹਤ ਜਾਂਚ ਕੈਂਪ,ਈ ਅੈਸ ਆਈ ਦੇ ਲਾਭ ਪ੍ਰਤੀ ਜਾਗਰੂਕਤਾ ਕੈਂਪ,ੲਈ ਅੈਸ ਆਈ ਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ , ਡਿਸਪੈਂਸਰੀ ਕਮ ਸ਼ਾਖਾ ਪ੍ਰੋਗਰਾਮ,ਐਮ ਆਈ ਐਮ ਸੀ ਬਾਰੇ ਜਾਣਕਾਰੀ ਤੋਂ ੲਿਲਾਵਾ ਆਨਲਾਈਨ ਮੋਕੇ ਤੇ ਸ਼ਿਕਾੲਿਤ ਦਾ ਨਿਪਟਾਰਾ ਅਤੇ ਬੀਮਾ ਯੋਜਨਾ ਦੇ ਲਾਭਪਾਤਰੀ ਇਲਾਜ ਬਿੱਲ ਅਤੇ ਨਗਦ ਹਿੱਤ ਲਾਭ ਦੇ ਭੁਗਤਾਨ ਸੰਬੰਧੀ ਵੱਖ-ਵੱਖ ਅਦਾਰਿਆਂ ਅਤੇ ਫੈਕਟਰੀਆਂ ਚ ਕੈਂਪ ਲਗਾੲੇ ਗੲੇ ੲਿਸ ਲੜੀ ਤਹਿਤ ਅੱਜ ਜੇ ਸੀ ਟੀ ਫਗਵਾੜਾ ਥਾਪਰ ਕਲੋਨੀ ਵਿਖੇ ਫ੍ਰੁਰੀ ਮੈਡੀਕਲ ਚੈੱਕਅਪ ਕੈਂਪ ਈ ਅੈਸ ਆਈ ਮੈਡੀਕਲ ਸੁਪਰਡੈਂਟ ਡਾ ਜਸਪ੍ਰੀਤ ਕੌਰ ਸੇਖੋਂ ਦੇ ਹੁਕਮਾ ਅਤੇ ਸੀਨੀਅਰ ਮੈਡੀਕਲ ਅਫਸਰ ਈ ਅੈਸ ਆਈ ਫਗਵਾੜਾ ਡਾ ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਅਸ਼ਵਨੀ ਰਾਣਾ (ਈ ਐਨ ਟੀ ) ਸਪੈਸਲਿਸਟ ਦੀ ਸੁਚੱਜੀ ਦੇਖ-ਰੇਖ ਹੇਠ ਲਗਾਇਆ ਗਿਆ ਜਿਸ ਵਿੱਚ ਬੀਮਾ ਵਰਕਰਾਂ ਦਾ ਮੈਡੀਕਲ ਚੈੱਕਅਪ ਅਤੇ ਲੈਬੋਟਰੀ ਟੈਸਟ ਕੀਤੇ ਗਏ ੲਿਸ ਕੈਂਪ ਦੌਰਾਨ ਡਾਕਟਰ ਅਸ਼ਵਨੀ ਰਾਣਾ ਅਤੇ ਉਨ੍ਹਾਂ ਦੀ ਟੀਮ ਵਿਵੇਕ ਫਾਰਮਾਸਿਸਟ , ਲੈਬ ਟੈਕਨੀਸ਼ੀਅਨ ਪੂਨਮ , ਲਵਦੀਪ ਏ,ਐਨ,ਐਮ ਨੇ 90 ਦੇ ਕਰੀਬ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਉਨ੍ਹਾਂ ਨੂੰ ਹੈਲਥ ਐਜੂਕੇਸਨ ਦਿੱਤੀ