-ਪਿੰਡ ਸਾਹਨੀ ਗੁਰੂ ਨਾਨਕ ਬਿਰਧ ਅਤੇ ਅਪਾਹਜ ਆਸ਼ਰਮ ਵਿਚ ਅਧਿਆਪਕ ਦਿਵਸ ਮਨਾਇਆ ਗਿਆ,ਪੇਂਡੂ ਖੇਤਰਾਂ ਵਿਚ ਸੇਵਾਵਾਂ ਦੇ ਰਹੇ 15 ਅਧਿਆਪਕਾ ਦਾ ਸਨਮਾਨ
ਫਗਵਾੜਾ (ਡਾ ਰਮਨ ) ਗੁਰੂ ਨਾਨਕ ਬਿਰਧ ਅਤੇ ਅਪਾਹਜ ਆਸ਼ਰਮ ਸਾਹਨੀ ਵਿਖੇ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਸੋਸਾਇਟੀ ਵੱਲੋਂ ਅਧਿਆਪਕ ਵਰਗ ਪ੍ਰਤੀ ਸਨਮਾਨ ਪਰਗਟ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਮੁੱਖ ਮੇਹਮਾਨ ਵਜੋਂ ਸ਼ਿਰਕਤ ਕੀਤੀ। ਜਿਸ ਵਿਚ ਸੋਸਾਇਟੀ ਵੱਲੋਂ ਪੇਂਡੂ ਖੇਤਰਾਂ ਵਿਚ ਸੇਵਾਵਾਂ ਦੇ ਰਹੇ 15 ਅਧਿਆਪਕਾ ਦਾ ਸਨਮਾਨ ਕੀਤਾ ਗਿਆ।
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅਧਿਆਪਕ ਵਰਗ ਨੂੰ ਪਰਮਾਤਮਾ ਤੇ ਮਾਂ ਤੋਂ ਬਾਅਦ ਸਿਰਜਣਹਾਰੇ ਦਾ ਦਰਜਾ ਦਿੰਦੇ ਕਿਹਾ ਕਿ ਉਨ੍ਹਾਂ ਦੇ ਉਪਕਾਰ ਦਾ ਕਰਜ਼ ਸਾਰੀ ਉਮਰ ਆਦਮੀ ਨਹੀਂ ਚੁਕਾ ਸਕਦਾ। ਸਹੀਂ ਅਤੇ ਸੱਚਾ ਅਧਿਆਪਕ ਹੀ ਇੱਕ ਬੱਚੇ ਦੇ ਭਵਿੱਖ ਨੂੰ ਤਰਾਸ਼ ਕੇ ਆਕਾਰ ਦੇ ਸਕਦਾ ਹੈ,ਜਿਸ ਦੀ ਬਦੌਲਤ ਉਹ ਸਮਾਜ ਵਿਚ ਵਿਚਰਦੇ ਹੋਏ ਸਮਾਜ ਨੂੰ ਅੱਗੇ ਵਧਾਉਣ ਅਤੇ ਨਵੀਆਂ ਰਾਹਾਂ ਤੇ ਲੈ ਕੇ ਜਾਂਦਾ ਹੈ। ਧਾਲੀਵਾਲ ਨੇ ਕਿਹਾ ਕਿ ਅਧਿਆਪਕ ਇੱਕ ਦਾਤਾ ਹੈ ਅਤੇ ਅਸੀਂ ਇਸ ਤੋਂ ਸਿੱਖਿਆ ਦੀ ਦਾਤ ਲੈ ਕੇ ਜ਼ਿੰਦਗੀ ਦੀ ਗੱਡੀ ਨੂੰ ਅੱਗਾਂ ਲੈ ਕੇ ਜਾਣ ਵਿਚ ਸਫਲ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲਾ ਰਾਸ਼ਟਰਪਤੀ ਡਾ.ਰਾਧਾਕ੍ਰਿਸ਼ਨ ਸਰਵਪਲੀ ਵੀ ਇੱਕ ਅਧਿਆਪਕ ਸਨ ਜੋ ਆਪਣੀ ਕਾਬਲੀਅਤ ਤੇ ਸਿਰ ਤੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬਿਰਾਜਮਾਨ ਹੋਏ,ਅੱਜ ਉਨ੍ਹਾਂ ਨੂੰ ਚਰਨ ਬੰਦਨਾ ਕਰਨ ਦਾ ਦਿਨ ਹੈ। ਆਸ਼ਰਮ ਵੱਲੋਂ ਰਣਜੀਤ ਸਿੰਘ ਸਾਹਨੀ (ਚੇਅਰਮੈਨ),ਕਿਰਪਾਲ ਸਿੰਘ ਮਾਉਪਟੀ (ਪ੍ਰਧਾਨ), ਹਰਨੇਕ ਸਿੰਘ ਪ੍ਰੇਮਪੁਰ,ਕਿਰਪਾਲ ਸਿੰਘ ਬਲਾਕੀਪੁਰ, ਸਤਨਾਮ ਸਿੰਘ ਸਾਹਨੀ,ਠੇਕੇਦਾਰ ਕਿਰਪਾਲ ਸਿੰਘ,ਟਹਿਲ ਸਿੰਘ ਜਗਜੀਤਪੁਰ, ਸੁਰਜੀਤ ਸਿੰਘ ਸਾਹਨੀ, ਗੁਰਵਿੰਦਰ ਸਿੰਘ ਪਾਂਛਟਾ,ਜਰਨੈਲ ਸਿੰਘ ਸਾਹਨੀ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਆਏ ਹੋਏ ਸਜਨਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਗੁਰਦਿਆਲ ਸਿੰਘ ਭੁਲਾਰਾਈ ਚੇਅਰਮੈਨ ਬਲਾਕ ਸੰਮਤੀ ਫਗਵਾੜਾ,ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲੀਆ,ਬਲਾਕ ਸੰਮਤੀ ਮੈਂਬਰ ਨਰੂੜ ਕਮਲਜੀਤ ਕੌਰ,ਹਰਦੀਪ ਸਿੰਘ ਨਰੂੜ,ਰਾਮ ਪਾਲ ਸਰਪੰਚ ਸਾਹਨੀ,ਦਵਿੰਦਰ ਸਿੰਘ ਸਰਪੰਚ ਰਾਮਪੁਰ ਖਲਿਆਨ, ਨਰਿੰਦਰ ਸਿੰਘ ਪ੍ਰੇਮਪੁਰ,ਜਤਿੰਦਰ ਸਿੰਘ ਖਾਲਸਾ,ਡਾ.ਗੁਰਦੇਵ ਕੌਰ,ਪ੍ਰਿੰਸੀਪਲ ਡਾ.ਗੁਰਨਾਮ ਸਿੰਘ ਰਸੂਲਪੁਰ,ਜਸਵੀਰ ਸਿੰਘ ਕਾਲਾ,ਜੋਗਿੰਦਰ ਕੌਰ,ਨਿੱਕਾ ਸੈਣੀ ਆਦਿ ਮੌਜੂਦ ਸਨ।