ਪੰਜਾਬ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਰੋਜ਼ਾਨਾ ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪੰਜਾਬ ‘ਚ 6 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਹੜੇ ਕਿ ਇਹ ਸਾਰੇ ਹੀ ਮਾਮਲੇ ਇੱਕੋ ਪਰਿਵਾਰਕ ਮੈਂਬਰਾਂ ਦੇ ਹਨ। ਹੁਣ ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੁਲ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ।
ਬੀਤੀ 18 ਮਾਰਚ ਨੂੰ ਜ਼ਿਲ੍ਹਾ ਨਵਾਂਸ਼ਹਿਰ ਦੇ ਬੰਗਾ ਸਿਵਲ ਹਸਪਤਾਲ ਵਿਖੇ ਜਰਮਨੀ ਵਾਸੀ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਉਸ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਬਜ਼ੁਰਗ ਉਕਤ ਪਰਿਵਾਰ ਦਾ ਮੈਂਬਰ ਸੀ। ਇਸ ਦੀ ਪੁਸ਼ਟੀ ਸੂਬਾ ਪ੍ਰੋਗਰਾਮ ਅਧਿਕਾਰੀ ਡਾ. ਗਗਨਦੀਪ ਗਰੋਵਰ ਨੇ ਕੀਤੀ।
ਉਕਰ ਪਰਿਵਾਰ ‘ਚ ਮ੍ਰਿਤਕ ਬਜ਼ੁਰਗ ਦੇ ਤਿੰਨ ਪੁੱਤਰਾਂ, ਜਿਨ੍ਹਾਂ ਦੀ ਉਮਰ 35 ਸਾਲ, 34 ਸਾਲ, 45 ਸਾਲ, ਦੋ ਬੇਟੀਆਂ ਉਮਰ 40 ਸਾਲ ਤੇ 36 ਸਾਲ ਅਤੇ ਪੋਤੀ ਉਮਰ 17 ਸਾਲ ਸ਼ਾਮਿਲ ਹੈ। ਇਨ੍ਹਾਂ ਸਾਰਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ।