ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856


ਸ਼ਾਹਕੋਟ: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਧੀਆਂ ਸੇਵਾਵਾਂ ਨਿਭਾਉਣ ’ਤੇ ਅਧਿਆਪਕ ਦਿਵਸ ਮੌਕੇ ਬਲਾਕ ਸ਼ਾਹਕੋਟ-1 ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦੇ ਤਿੰਨ ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ, ਜਿਨਾਂ ਦਾ ਇੰਪਲਾਈਜ਼ ਵੈਲਫੇਅਰ ਕਲੱਬ ਸ਼ਾਹਕੋਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਵਿੱਗ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਸ੍ਰ. ਬਲਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਹਕੋਟ-1 ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ, ਜਿਨਾਂ ਸਟੇਟ ਐਵਾਰਡੀ ਅਧਿਆਪਕ ਅਮਨਦੀਪ ਕੌਂਡਲ ਲੈਕਚਰਾਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆ, ਨੀਲਮ ਬਾਲਾ ਵਿੱਗ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀਆਂ ਅਤੇ ਅਮਨਦੀਪ ਕੌਰ ਈ.ਟੀ.ਟੀ. ਅਧਿਆਪਕਾਂ ਸਰਕਾਰੀ ਪ੍ਰਾਇਮਰੀ ਸਕੂਲ ਸਿੱਧੜ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਬੀ.ਪੀ.ਈ.ਓ. ਬਲਵਿੰਦਰ ਸਿੰਘ ਅਤੇ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਵਿੱਗ ਨੇ ਕਿਹਾ ਕਿ ਇਨਾਂ ਤਿੰਨਾਂ ਅਧਿਆਪਕਾਂ ਨੇ ਜਿਥੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਕੂਲਾਂ ਦੀ ਨੁਹਾਰ ਬਦਲੀ ਹੈ, ਉਥੇ ਹੀ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਨੇਕ ਕਾਰਜ ਕਰ ਐਵਾਰਡ ਹਾਸਲ ਕਰਕੇ ਪੂਰੇ ਪੰਜਾਬ ਭਰ ਵਿੱਚ ਸ਼ਾਹਕੋਟ ਬਲਾਕ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਉਨਾਂ ਕਲੱਬ ਦੀ ਸਮੁੱਚੀ ਟੀਮ ਵੱਲੋਂ ਤਿੰਨਾਂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਹੋਰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਧੰਜੂ, ਕੁਲਦੀਪ ਸਚਦੇਵਾ, ਅਮਨਦੀਪ ਸਿੰਘ ਮੋਮੀ, ਰਾਕੇਸ਼ ਚੰਦ, ਕਸ਼ਮੀਰ ਸਿੰਘ, ਸੁਧੀਰ ਸ਼ਰਮਾਂ, ਭੁਪਿੰਦਰਜੀਤ, ਰਮਨ ਕੁਮਾਰ ਅਰੋੜਾ, ਮਕਸੂਦਨ ਲਾਲ ਵਿੱਗ, ਗੁਰਮੇਜ ਲਾਲ ਹੀਰ, ਕੁਲਦੀਪ ਸਿੰਘ ਆਦਿ ਨੇ ਵੀ ਸਮਾਗਮ ਦੌਰਾਨ ਸੰਬੋਧਨ ਕਰਦਿਆ ਸਟੇਟ ਐਵਾਰਡੀ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਉਨਾਂ ਵੱਲੋਂ ਕੀਤੇ ਗਏ ਕਾਰਜ਼ਾ ਦੀ ਸ਼ਲਾਘਾ ਕੀਤੀ।


ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ