Home Punjabi-News ਇੰਨਰਵ੍ਹੀਲ ਕਲੱਬ ਨੇ ਕਰਵਾਏ ਇੰਟਰ ਸਕੂਲ ਆਨਲਾਈਨ ਕਵਿਤਾ ਉੱਚਾਰਣ ਮੁਕਾਬਲੇ

ਇੰਨਰਵ੍ਹੀਲ ਕਲੱਬ ਨੇ ਕਰਵਾਏ ਇੰਟਰ ਸਕੂਲ ਆਨਲਾਈਨ ਕਵਿਤਾ ਉੱਚਾਰਣ ਮੁਕਾਬਲੇ

ਫਗਵਾੜਾ (ਡਾ ਰਮਨ)

ਇਨਰਵੀਲ੍ਹ ਕਲੱਬ ਫਗਵਾੜਾ ਵਲੋਂ ਕਲੱਬ ਪ੍ਰਧਾਨ ਸ੍ਰੀਮਤੀ ਨਵੀਤਾ ਛਾਬੜਾ ਦੀ ਅਗਵਾਈ ਹੇਠ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਲਾਹੀ ਵਿਖੇ ਵਿਦਿਆਰਥੀਆਂ ਦੇ ਇੰਟਰ ਸਕੂਲ ਆਨ ਲਾਈਨ ਕਵਿਤਾ ਉੱਚਾਰਣ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਸੀ। ਪਹਿਲੇ ਗਰੁਪ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਜਦਕਿ ਦੂਸਰੇ ਗਰੁੱਪ ਵਿਚ ਨੌਵੀਂ ਤੋਂ ਬਾਰ•ਵੀਂ ਦੇ ਵਿਦਿਆਰਥੀ ਸ਼ਾਮਲ ਸਨ। ਕਵਿਤਾ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ, ਭਾਰਤ ਦਾ ਸੁਤੰਤਰਤਾ ਦਿਵਸ ਅਤੇ ਵਾਤਾਵਰਣ ਦੀ ਸੰਭਾਲ ਸੀ। ਕਲੱਬ ਪ੍ਰਧਾਨ ਨਵੀਤਾ ਛਾਬੜਾ ਨੇ ਦੱਸਿਆ ਕਿ ਜੂਨੀਅਰ ਵਰਗ ਵਿਚ ਐਸ.ਡੀ. ਪੁਤਰੀ ਪਾਠਸ਼ਾਲਾ ਹਦੀਆਬਾਦ ਦੀ ਵਿਦਿਆਰਥਣ ਰਾਜਦੀਪ ਨੇ ਪਹਿਲਾ, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੀ ਮਨਪ੍ਰੀਤ ਕੌਰ ਵਾਸੂ ਨੇ ਦੂਸਰਾ ਅਤੇ ਐਸ.ਜੀ.ਐਚ. ਪਬਲਿਕ ਸਕੂਲ ਪਲਾਹੀ ਦੀ ਸੰਜਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਕੋਂਸੋਲੇਸ਼ਨ ਪ੍ਰਾਈਜ ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਦੀ ਵਿਦਿਆਰਥਣ ਰਮਨਪ੍ਰੀਤ ਨੂੰ ਦਿੱਤਾ ਗਿਆ। ਸੀਨੀਅਰ ਵਰਗ ਵਿਚ ਐਸ.ਜੀ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਲਾਹੀ ਦੀ ਵਿਦਿਆਰਥਣ ਸੁਮਨ ਕੁਮਾਰੀ ਨੇ ਪਹਿਲਾ, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੀ ਗੁਰਲੀਨ ਕੌਰ ਚਾਨਾ ਅਤੇ ਗੁਰੂ ਨਾਨਕ ਕਾਲਜਿਏਟ ਸਕੂਲ ਸੁਖਚੈਨਆਣਾ ਸਾਹਿਬ ਦੀ ਕਿਰਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਦੂਸਰਾ ਜਦਕਿ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਜਸਲੀਨ ਧਵਨ ਨੇ ਤੀਸਰਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਦਾ ਕੌਂਸੋਲੇਸ਼ਨ ਪ੍ਰਾਈਜ ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਦੀ ਵਿਦਿਆਰਥਣ ਲਵਲੀਨ ਨੇ ਪ੍ਰਾਪਤ ਕੀਤਾ। ਇਸ ਦੌਰਾਨ ਕਲੱਬ ਦੀ ਐਡੀਟਰ ਡਾ. ਸੀਮਾ ਰਾਜਨ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਆਨ ਲਾਈਨ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਕਿਰਨਪ੍ਰੀਤ ਕੌਰ ਨੂੰ ਸੁਤੰਤਰਤਾ ਦਿਵਸ ਵਿਸ਼ੇ ਤੇ ਆਪਣੀ ਲਿਖੀ ਕਵਿਤਾ ਪੜ•ਨ ਲਈ ਸ੍ਰੀ ਤੇਜਪ੍ਰੀਤ ਸਿੰਘ ਵਾਸੂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਹੈ। ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਗੁਰੂ ਹਰਗੋਬਿੰਦ ਐਜੂਕੇਸ਼ਨਲ ਕੌਂਸਲ ਪਲਾਹੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਪਲਾਹੀ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਅੰਦਰ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਸਹਾਈ ਬਣਦੇ ਹਨ। ਅੰਤ ਵਿਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਾਮਿੰਦਰ ਕੌਰ ਨੇ ਕਲੱਬ ਦਾ ਇਸ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ।