ਫਗਵਾੜਾ (ਡਾ ਰਮਨ)

ਤਰਕਸ਼ੀਲ ਸੁਸਾਇਟੀ ਫਗਵਾੜਾ ਦੀ ਅਗਵਾਈ ਵਿੱਚ ੲਿਲਾਕਾ ਫਗਵਾੜਾ ਦੇ ਸਾਥੀਆ ਨੇ ਇੰਨਕਲਾਬੀ ਸ਼ਾੲਿਰ ਅਤੇ ਲੋਕ ਹਿਤਾਂ ਲਈ ਜੀਵਨ ਭਰ ਆਵਾਜ਼ ਬੁਲੰਦ ਕਰਨ ਵਾਲੇ ਬੁਧੀਜੀਵੀ ਕਾਮਰੇਡ ਵਰਵਰਾ ਰਾਓ ਅਤੇ ਹੋਰ ਗ੍ਰਿਫਤਾਰ ਕੀਤੇ ਸਮੂਹ ਬੁਧੀਜੀਵੀਆਂ ਅਤੇ ਵਿਦਿਆਰਥੀਆਂ ਦੀ ਰਿਹਾੲੀ ਦੀ ਮੰਗ ਕਰਦੇ ਹੋਏ ਫਗਵਾੜਾ ਜੀ ਟੀ ਰੋਡ ਤੇ ਬੈਨਰ ਉਠਾ ਕੇ ਪ੍ਰਦਰਸ਼ਨ ਕੀਤਾ ਬੈਨਰਾ ਦੀ ਲਿਖਤ ਮੰਗ ਕਰਦੀ ਸੀ ਕਿ ਲੋਕਾ ਦੇ ਦੁੱਖ ਦਰਦ ਨੂੰ ਖਤਮ ਕਰਕੇ ਖੁਸ਼ਹਾਲੀ ਵਿੱਚ ਤਬਦੀਲ ਕਰਨ ਦਾ ਸੁਨੇਹਾ ਦੇਣ ਦੀ ਗੱਲ ਕਰਨ ਵਾਲੇ ਸ਼ਾੲਿਰ ਤੇ ਵਰਵਰਾ ਰਾਓ , ਗੋਤਮ ਨਵਲੱਖਾ , ਤੇਲਤੂਬੜੇ ਸਮੇਤ ਨਾਮਵਰ ਹਸਤੀਆਂ ਤੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਨਾ ਤੇ ਜੇਲਾ ਵਿੱਚ ਉਨ੍ਹਾਂ ਦਾ ਜੀਵਨ ਤਬਾਹ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਤੇ ੲਿਹ ਜਮਹੂਰੀ ਹੱਕਾਂ ਦਾ ਕੱਤਲ ਹੈ ਜੋ ਕਿਸੇ ਵੀ ਤਰ੍ਹਾਂ ਦੇਸ਼ ਤੇ ਲੋਕਾ ਦੇ ਹਿਤ ਵਿੱਚ ਨਹੀ ਸੁਸਾਇਟੀ ਦੇ ਆਗੂ ਸੁਖਦੇਵ ਸਿੰਘ , ਅਭਿਨਾਸ , ਸੁਰਿੰਦਰ ਪਾਲ ਪੈਂਦੀ , ਗੋਪਾਲ ਕਿਸ਼ਨ ਸਿੰਘ ਆਦਿ ਨੇ ਕਿਹਾ ਕਿ ਵਿਖਾਵਾਕਾਰੀ ਸਾਥੀਆ ੲਿਕ ਦੁਸਰੇ ਤੋਂ ਕਾਫੀ ਦੂਰੀ ਤੇ ਖੜ੍ਹੇ ਹੋ ਕੇ ਅਤੇ ਮਾਸਕ ਪਾ ਕੇ ਲੋਕਾ ਨੂੰ ਸੁਨੇਹੇ ਦਿੰਦੇ ਹੋਏ ਕਿਹਾ ਕਿ ਜਮਹੂਰੀ ਹੱਕਾਂ ਦੀ ਰਾਖੀ ਅਤੇ ਗ੍ਰਿਫਤਾਰ ਕੀਤੇ ਸਾਥੀਆ ਦੀ ਰਿਹਾੲੀ ਲੲੀ ਅੱਗੇ ਆਉਣ ਦਾ ਸੱਦਾ ਦਿੱਤਾ ਆਗੂ ਸਾਥੀਆ ਕਿਹਾ ਕਿ ਹਕੂਮਤ ੲਿੱਕ ਪਾਸੇ ਕਰੋਨਾ ਦੀ ਦਹਿਸ਼ਤ ਪੈਂਦਾ ਕਰ ਰਹਿ ਹੈਂ ਦੁਸਰੇ ਪਾਸੇ ਕਾਲੀ ਨਾਲ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਤੇ ਲੋਕਾ ਦੇ ਦੁੱਖ ਦਰਦ ਦੀ ਗੱਲ ਕਰਨ ਵਾਲੇ ਲੋਕ ਆਗੂਆਂ ਨੂੰ ਜੇਲ੍ਹਾਂ ਵਿੱਚ ਸਾੜ ਰਹੀ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੀ ਦਹਿਸ਼ਤ ਮੰਨ ਤੇ ਨਾ ਪਾਉਣ ਸਗੋਂ ਹੱਥਾ ਦੀ ਸਾਬਣ ਨਾਲ ਸਫ਼ਾੲੀ ਕਰਨ , ਮਾਸਕ ਪਾਉਣ ਤੇ ਦੂਰੀ ਬਣਾ ਕੇ ਰੱਖਣ ਦੀ ਸਾਵਧਾਨੀ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਲੲੀ ਪੂਰੀ ਹਿੰਮਤ ਨਾਲ ਅੱਗੇ ਆਉਣ