* ਕਲਾਕਾਰ ਭਾਈਚਾਰੇ ਨੂੰ ਪ੍ਰੋਗਰਾਮ ਕਰਨ ਦੀ ਮਿਲੇ ਇਜਾਜ਼ਤ – ਬੁਲਾਰੇ
ਫਗਵਾੜਾ (ਡਾ ਰਮਨ ) ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ ਦੀ ਫਗਵਾੜਾ ਇਕਾਈ ਦੀ ਇਕ ਅਹਿਮ ਮੀਟਿੰਗ ਮੰਚ ਦੇ ਸੂਬਾ ਪ੍ਰਧਾਨ ਹਾਕਮ ਬੱਖਤੜੀ ਵਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਜੀ.ਟੀ. ਰੋਡ ਫਗਵਾੜਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਪ੍ਰਸਿੱਧ ਗਾਇਕ ਅਤੇ ਸਮਾਜ ਸੇਵਕ ਮਹਿੰਦਰ ਮਾਧੋਪੁਰੀ ਪ੍ਰਧਾਨ ਫਗਵਾੜਾ ਦੀ ਨੇ ਕੀਤੀ। ਮੀਟਿੰਗ ਵਿਚ ਦੇਹਰੇ ਦੇ ਗੱਦੀ ਨਸ਼ੀਨ ਮਹੰਤ ਪੁਰਸ਼ੋਤਮ ਲਾਲ ਅਤੇ ਪ੍ਰੇਰਣਾ ਸਰੋਤ ਲੋਕਗਾਇਕ ਦਲਵਿੰਦਰ ਦਿਆਲਪੁਰੀ ਪ੍ਰਧਾਨ ਜਿਲ•ਾ ਜਲੰਧਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਹਾਜਰੀਨ ਨੂੰ ਸੰਬੋਧਨ ਕਰਦਿਆਂ ਮਹਿੰਦਰ ਮਾਧੋਪੁਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਆਫਤ ‘ਚ ਲਾਗੂ ਲਾਕਡਾਉਨ ਦੌਰਾਨ ਸੰਗੀਤ ਜਗਤ ਨਾਲ ਜੁੜੇ ਕਲਾਕਾਰ ਭਾਈਚਾਰੇ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। ਕਿਸੇ ਨੇ ਵੀ ਇਸ ਔਖੇ ਸਮੇਂ ਵਿਚ ਕਲਾਕਾਰ ਭਾਈਚਾਰੇ ਦੀ ਬਾਂਹ ਨਹੀਂ ਫੜੀ। ਜਿਸ ਕਰਕੇ ਸਮਾਜ ਦੇ ਇਹ ਵਰਗ ਆਰਥਕ ਬਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ। ਪ੍ਰਸ਼ਾਸਨ ਵਲੋਂ ਬੇਸ਼ਕ ਹੁਣ ਹੌਲੀ-ਹੌਲੀ ਕਰਕੇ ਲਾਕਡਾਉਨ ਖੋਲਿ•ਆ ਜਾ ਰਿਹਾ ਹੈ ਅਤੇ ਰੁਜਗਾਰ ਦੁਬਾਰਾ ਸ਼ੁਰੂ ਹੋ ਰਹੇ ਹਨ ਪਰ ਵਿਆਹਾਂ, ਜੋੜ ਮੇਲਿਆਂ ਅਤੇ ਹੋਰ ਧਾਰਮਿਕ, ਸੱਭਿਆਚਾਰਕ ਗਤੀਵਿਧੀਆਂ ਤੇ ਪਾਬੰਦੀਆਂ ਲਾਗੂ ਹੋਣ ਕਰਕੇ ਕਲਾਕਾਰ ਆਪਣੀ ਰੋਜੀ-ਰੋਟੀ ਤੋਂ ਮੁਥਾਜ ਹੋ ਗਏ ਹਨ। ਵੱਖ-ਵੱਖ ਬੁਲਾਰਿਆਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਕਲਾਕਾਰ ਭਾਈਚਾਰੇ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰੋਤਿਆਂ ਦੀ ਥੋੜੀ ਹਾਜਰੀ ਵਿਚ ਲਾਕਡਾਉਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰੋਗਰਾਮ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮਕਸਦ ਕਲਾਕਾਰ ਭਾਈਚਾਰੇ ਨੂੰ ਕੋਵਿਡ-19 ਆਫਤ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਸਰਕਾਰ ਦਾ ਧਿਆਨ ਖਿੱਚਣਾ ਹੈ। ਉਨ•ਾਂ ਦੱਸਿਆ ਕਿ ਆਉਂਦੇ ਦਿਨਾਂ ਵਿਚ ਕਲਾਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਦਮ ਸਦੀਕ ਅਤੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਨੂੰ ਨਿਜੀ ਤੌਰ ਤੇ ਮੁਲਾਕਾਤ ਕਰਕੇ ਮੰਗ ਪੱਤਰ ਦਿੱਤੇ ਜਾਣਗੇ। ਇਸ ਦੌਰਾਨ ਮਹੰਤ ਪੁਰਸ਼ੋਤਮ ਲਾਲ ਨੇ ਸਮੂਹ ਕਾਲਾਕਾਰ ਭਾਈਚਾਰੇ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਇਹਨਾਂ ਦਾ ਵੱਡਾ ਯੋਗਦਾਨ ਹੈ ਇਸ ਲਈ ਸਰਕਾਰਾਂ ਨੂੰ ਇਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ। ਇਸ ਮੌਕੇ ਮੰਚ ਦੇ ਸਰਪ੍ਰਸਤ ਰਾਣਾ ਲਹਿਰੀ, ਚੇਅਰਮੈਨ ਜੀਤ ਮਨਜੀਤ, ਸੀਨੀਅਰ ਵਾਈਸ ਪ੍ਰਧਾਨ ਪ੍ਰੀਤ ਬਲਿਹਾਰ, ਵਾਈਸ ਚੇਅਰਮੈਨ ਰਾਜਪ੍ਰੀਤ ਚਮਕ, ਵਾਈਸ ਪ੍ਰਧਾਨ ਮਨੋਜ ਸਿਤਾਰਾ, ਜਨਰਲ ਸਕੱਤਰ ਦਵਿੰਦਰ ਹੰਸ, ਕੈਸ਼ੀਅਰ ਦੀਪ ਮਾਧੋਪੁਰੀ ਐਨ.ਆਰ.ਆਈ. ਵਿੰਗ, ਮੀਡੀਆ ਕੰਟੀਨੈਂਟ ਵਿਜੇ ਪਾਲ ਸਿੰਘ ਤੇਜੀ, ਸਲਾਹਕਾਰ ਰਾਣਾ ਰਾਣੀਪੁਰੀਆ, ਸਲਾਹਕਾਰ ਗੁਰਮੁਖ ਮਾਨਾਵਾਲੀ ਤੋਂ ਇਲਾਵਾ ਬੀਬੀ ਕੰਵਲਜੀਤ ਕਮਲ, ਲਾਲੀ ਮੱਲ, ਹਰਭਜਨ ਸਿੰਘ ਬਕਾਪੁਰੀ, ਮਦਨ ਬੰਗੜ, ਗੁਰਮੇਲ ਸਿੰਘ, ਰਵੀ ਕੁਮਾਰ ਮੰਤਰੀ, ਵਰੁਣ ਬੰਗੜ ਆਦਿ ਹਾਜਰ