(ਰਵੀ,ਅਸ਼ੋਕ ਅਤੇ ਸੁਖਵੀਰ)

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿ,ਪੰਜਾਬ ਦੇ ਯੂਨਿਟ ਜਿਲ੍ਹਾ ਜਲੰਧਰ ਦਿਹਾਤੀ ਅਤੇ ਨੂਰਮਹਿਲ ਯੂਨਿਟ ਦੇ ਵਲੋਂ ਸ.ਗੁਰਦੀਪ ਸਿੰਘ ਜੀ ਤੱਗੜ ਜੋਨ (ਇੰਚਾਰਜ ਦੋਆਬਾ) ਦੀ ਅਗਵਾਈ ਹੇਠ ਪ੍ਰਧਾਨ ਭੁਪਿੰਦਰ ਸਿੰਘ ਯੂਨਿਟ ਦਿਹਾਤੀ ਜਲੰਧਰ ਅਤੇ ਨੂਰਮਹਿਲ ਯੂਨਿਟ ਔਹਦੇਦਾਰ ਤੇ ਮੈਂਬਰ ਸਹਿਬਾਨਾਂ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਇਹ ਮੰਗ ਪੱਤਰ ਫਾਜ਼ਿਲਕਾ ਵਿੱਚ ਹੋਏ ਦੋ ਪੱਤਰਕਾਰਾਂ ਤੇ ਫਰਜੀ ਪਰਚਿਆ ਦੇ ਸਬੰਧ ਵਿੱਚ ਸਨ ਫਾਜਿਲਕਾ ਪੁਲਿਸ ਵਲੋਂ ਪੱਤਰਕਾਰ ਭਾਈਚਾਰੇ ਨਾਲ ਜੋ ਧੱਕਾ ਕੀਤਾ ਜਾਂ ਰਿਹਾ ਹੈ ਉਸ ਨੂੰ ਦੇਖਦੇ ਹੋਏ ਅੱਜ ਸਾਰੇ ਜਿਲ੍ਹਾ ਹੈਡਕਵਾਟਰਾਂ ਤੇ ਡੀ.ਸੀ. ਸਾਹਿਬਾਨਾਂ ਨੂੰ ਮੰਗ ਪੱਤਰ ਦਿਤੇ ਗਏ ਹਨ
ਇਹ ਮੰਗ ਪੱਤਰ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਦੇ ਨਾਮ ਹਨ
ਅਗਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਮੰਗ ਪੱਤਰਾਂ ਉਪਰ ਕੋਈ ਗੌਰ ਨਹੀ ਕੀਤਾ ਜਾਂਦਾ ਤਾ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ
ਅਗਰ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰ ਨਹੀ ਸਰਕਦੀ ਤਾ ਆਉਣ ਵਾਲੇ ਦਿਨਾਂ ਚ ਪੁਤਲੇ ਫੂਕੇ ਜਾਣਗੇ ਅਤੇ ਰੋਸ ਮਾਰਚ ਪਠਾਨਕੋਟ ਤੋਂ ਸ਼ੁਰੂ ਹੋ ਕੇ ਵੱਖ ਵੱਖ ਸ਼ਹਿਰਾਂ ਵਿੱਚੋ ਲੰਗਦਾ ਹੋਇਆ ਚੰਡੀਗ੍ਹੜ ਤੱਕ ਜਾਏਗਾ ਅਤੇ ਮਾਨਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਪੰਜਾਬ ਰਾਜਪਾਲ ਸਾਹਿਬ ਨੂੰ ਸੋਪਿਆ ਜਾਵੇਗਾ