ਫਗਵਾੜਾ (ਡਾ ਰਮਨ /ਅਜੇ ਕੋਛੜ)

ਸਮੂਹ ਪੰਜਾਬੀਆ ਨੂੰ ਮੈਂ ਸਤਿਕਾਰ ਸਹਿਤ ਅਪੀਲ ਕਰਦਾ ਹਾਂ ਕਿ ਕੋਵਿਡ 19 ਨਾਲ ਜੋ ਪੂਰੀ ਮਨੁੱਖਤਾ ਲਈ ਖਤਰਾ ਪੈਦਾ ਹੋਇਆ ਹੈ, ਉਸ ਆਫਤ ਨੂੰ ਟਾਲਣ ਲਈ ਸਾਨੂੰ ਸਭ ਨੂੰ ਆਪਣਾ ਕੌਮੀ ਫਰਜ ਸਮਝਦਿਆਂ ਸਵੈ ਜਾਬਤੇ ਵਿੱਚ ਰਹਿੰਦਿਆਂ ਆਪਣੇ ਘਰ ਵਿਚ ਹੀ ਰਹਿਣਾ ਚਾਹੀਦਾ ਹੈ। ਮੇਰੀ ਸਭ ਨੂੰ ਅਪੀਲ ਹੈ ਕਿ ਆਪਸੀ ਫਾਸਲਾ ਬਣਾ ਕੇ ਰੱਖੀਏ ਅਤੇ ਸਿਹਤ ਵਿਭਾਗ ਦੀਆਂ ਸਲਾਹਾਂ ਤੇ ਅਮਲ ਕਰੀਏ ਮੈਂ ਵਿਸਵਾਸ ਦੁਆਉਂਦਾ ਹਾਂ ਕਿ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਸਰਕਾਰ ਵੱਲੋਂ ਅੱਜ ਸਾਡੇ ਲੋੜਵੰਦ ਲੋਕਾਂ ਤੱਕ ਇਸ ਔਖੀ ਘੜੀ ਵਿਚ ਮਦਦ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਜ਼ਿਲਿਆਂ ਲਈ 70 ਕਰੋੜ ਰੁਪਏ ਹੋਰ ਪ੍ਰਵਾਨ ਕੀਤੇ ਗਏ ਹਨ ਜਿਸ ਲੲੀ ਮੈਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਦਿਲੀ ਧੰਨਵਾਦ ਕਰਦਾ ਹਾਂ ਮੈਂ ਫਗਵਾੜਾ ਵਾਸੀਆ ਦੀ ਸੇਵਾ ਲ਼ਈ ਹਰ ਵਕਤ ਹਾਜ਼ਰ ਹਾਂ ਤੇ ਹਰ ਲੋੜਵੰਦ ਨੂੰ ਰਾਹਤ ਪਹੁੰਚੇਗੀ ਤੇ ਕੋਈ ਵੀ ਗਰੀਬ ਭੁੱਖਾ ਨਹੀਂ ਸੋਵੇਂਗਾ ਹਰ ਵਕਤ ਮੈਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ