ਫਗਵਾੜਾ ( ਡਾ ਰਮਨ,ਅਜੈ ਕੋਛੜ )

ਸਮਾਜ ਸੇਵਾ ਦੇ ਖੇਤਰ ਵਿੱਚ ਅਪਣੀ ਵੱਖਰੀ ਪਹਿਚਾਣ ਰੱਖਣ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਲਾਇਨਜ਼ ਕੱਲਬ ਫਗਵਾੜਾ ਸਰਵਿਸ ਪ੍ਰਧਾਨ ਸੰਦੀਪ ਗਿੱਲ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਇਰੈਕਟਰ ਲਾਇਨਜ ਅਵਤਾਰ ਸਿੰਘ ਬਾਂਸਲ ਦੀ ਸੁਚੱਜੀ ਦੇਖ-ਰੇਖ ਹੇਠ ਐਨ ਆਰ ਆਈ ਸੁਖਵਿੰਦਰ ਸਿੰਘ ਯੂ ਅੈਸ ੲੇ ,ਦੇ ਸਹਿਯੋਗ ਸਦਕਾ ਨਰੂਲਾ ਓਰਥੋਪੈਟਿਕ ਹਸਪਤਾਲ ਹਦੀਆਬਾਦ ਰੋਡ ਫਗਵਾੜਾ ਵਿਖੇ ਜੇਰੇ ਇਲਾਜ ਅਤੇ ਜ਼ਰੂਰਤਮੰਦ ਪਰਿਵਾਰ ਦੇ ਮਰੀਜ ਕੁਲਵੰਤ ਸਿੰਘ ਚਾਚੋਕੀ ਨੂੰ 10 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗੲੀ ੲਿਸ ਮੋਕੇ ਲਾਇਨਜ ਪ੍ਰਧਾਨ ਸੰਦੀਪ ਸਿੰਘ ਗਿੱਲ ਨੇ ਆਖਿਆ ਕਿ ਕੱਲਬ ਅਜਿਹੇ ਸਮਾਜ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰਦੀ ਰਹੇਗੀ ਉਨ੍ਹਾਂ ਵਿਸ਼ੇਸ਼ ਤੌਰ ਤੇ ਸੁਖਵਿੰਦਰ ਸਿੰਘ ( ਯੂ ਅੈਸ ੲੇ ) ਦੇ ੲਿਸ ਉੱਦਮ ੳੁਪਰਾਲੇ ਲੲੀ ਧੰਨਵਾਦ ਕੀਤਾ ੲਿਸ ਮੌਕੇ ਲਾਇਨਜ ਰਣਜੀਤ ਮਲ੍ਹਣ ,ਲਾਇਨਜ ਜੈ ਭਗਤ , ਲਾਇਨਜ ਗੁਲਸ਼ਨ ਸ਼ਰਮਾ , ਲਾਇਨਜ ਸੁਨੀਲ ਬੇਰੀ , ਲਾਇਨਜ ਰਾਜਨ ਧਵਨ , ਲਾਇਨਜ ਪ੍ਰਮਜੀਤ ਸਿੰਘ , ਲਾਇਨਜ ਅਮਰਜੀਤ ਸੈਣੀ ਆਦਿ ਮੌਜੂਦ ਸਨ।