ਮਾਮਲਾ ਪੁਲਿਸ ਵੱਲੋਂ ਪਾਰਟੀ ਆਗੂਆਂ ਉਪਰ ਵੱਖ-ਵੱਖ ਧਰਾਵਾਂ ਤਹਿਤ ਪਰਚੇ ਦਰਜ ਕਰਨ ਦਾ

ਧਰੇਨ ਦੌਰਾਨ ਮਹਿਤਪੁਰ ਅਤੇ ਮਲਸੀਆਂ ਪੁਲਿਸ ਖਿਲਾਫ਼ ਕੀਤਾ ਪ੍ਰਦਰਸ਼ਨ

ਪੁਲਿਸ ਪ੍ਰਸਾਸ਼ਨ ਖਿਲਾਫ਼ ਕੀਤੀ ਜੰਮ੍ਹ ਕੇ ਨਾਅਰੇਬਾਜ਼ੀ

ਪੁਲਿਸ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਉਪਰੰਤ ਧਰਨਾ ਕੀਤਾ ਸਮਾਪਤ


ਸ਼ਾਹਕੋਟ/ਮਲਸੀਆਂ, 5 ਜੂਨ (ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)

ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਲਾਕਡਾਊਨ ਦੌਰਾਨ ਗਰੀਬ ਲੋਕਾਂ ਨਾਲ ਕੀਤੀਆਂ ਪੁਲਿਸ ਵਧੀਕੀਆਂ ਅਤੇ ਲੋਕਾਂ ਤੇ ਕੀਤੇ ਗਏ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਤੇ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਡੀ.ਐਸ.ਪੀ. ਦਫ਼ਤਰ ਸ਼ਾਹਕੋਟ ਮੁਹਰੇ ਸਾਂਝਾ ਧਰਨਾ ਦਿੱਤਾ ਗਿਆ।
ਇਸ ਮੌਕੇ ਭਾਰਤੀ ਕਮਿਉਨਿਸਟ ਪਾਰਟੀ ਦੇ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਕਾਮਰੇਡ ਸੰਦੀਪ ਅਰੋੜਾ, ਸੁਨੀਲ ਕੁਮਾਰ, ਮਨਦੀਪ ਸਿੰਘ ਸਿੰਧੂ ਤੇ ਭਾਰਤੀ ਇਨਕਲਾਬੀ ਮਾਰਕਸਬਾਦੀ ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਨਿਰਮਲ ਸਿੰਘ ਮਲਸੀਆਂ, ਹਰਭਜਨ ਸਿੰਘ ਸ਼ਾਹਕੋਟ, ਬਲਵਿੰਦਰ ਸਿੰਘ ਸਿੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਲੋਕ ਬੱਸ ਸਟੈਂਡ ਸ਼ਾਹਕੋਟ ਵਿਖੇ ਇਕੱਤਰ ਹੋਏ, ਜਿਥੇ ਪਾਰਟੀ ਵਰਕਰਾਂ ਨੂੰ ਥਾਣਾ ਮੁਖੀ ਸ਼ਾਹਕੋਟ ਐਸ.ਐਚ.ਓ. ਸੁਰਿੰਦਰ ਕੁਮਾਰ ਕੰਬੋਜ ਵੱਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਗੱਲਬਾਤ ਮਸਲਾ ਹੱਲ ਕਰਨ ਦੀ ਕੋਸਿ਼ਸ਼ ਕੀਤੀ ਗਈ, ਪਰ ਗੁਸੇ ਵਿੱਚ ਆਏ ਪਾਰਟੀ ਕਾਰਕੁਨਾਂ ਵੱਲੋਂ ਬਜਾਰ ਵਿੱਚ ਦੀ ਰੋਸ ਪ੍ਰਦਰਸ਼ਨ ਕਰਨ ਉਪਰੰਤ ਡੀ.ਐਸ.ਪੀ. ਦਫਤਰ ਸ਼ਾਹਕੋਟ ਮੁਹਰੇ ਅਣਮਿੱਥੇ ਸਮੇਂ ਲਈ ਧਰਨਾ ਸੁਰੂ ਕੀਤਾ ਦਿੱਤਾ ਗਿਆ, ਇਸ ਸਬੰਧੀ ਆਗੂਆਂ ਨੇ ਕਿਹਾ ਕਿ ਲਾਕਡਣਾਊਨ ਦੌਰਾਨ ਰੇਹੜੀ-ਫੜੀ ਵਾਲਿਆਂ, ਛੋਟੇ ਦੁਕਾਨਦਾਰਾਂ, ਕਿਸਾਨਾਂ ਅਤੇ ਲੋਕਾਂ ਲਈ ਰਾਸ਼ਨ ਦੀ ਮੰਗ ਕਰ ਰਹੇ ਕਾਮਰੇਡ ਸੰਦੀਪ ਅਰੋੜਾ ਤੇ ਸਾਥੀਆਂ ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹੀ ਡੱਕਣ, ਝੂਠੀਆਂ ਧਰਾਵਾਂ ਲਗਾਕੇ ਲੋਕਾਂ ਦੀ ਅਵਾਜ਼ ਨੂੰ ਡੰਡੇ ਦੇ ਜੋਰ ਨਾਲ ਦੱਬਣ ਵਾਲੇ ਐਸ.ਐਚ.ਓ. ਥਾਣਾ ਮਹਿਤਪੁਰ ਨੂੰ ਤੁਰੰਤ ਮੁਅੱਤਲ ਕਰਕੇ ਕਾਰਵਾਈ ਕੀਤੀ ਜਾਵੇ। ਲਾਉਕਡੋਨ ਦੋਰਾਨ ਅਤੇ ਪਹਿਲਾਂ ਤੋਂ ਦਰਜ ਮੁਕਦਮੇ ਰੱਦ ਕੀਤੇ ਜਾਣ। ਦਰੱਖਤ ਵੱਡ ਕੇ ਖੁਰਦ-ਬੁਰਦ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਮਲਸੀਆਂ ਚੌਂਕੀ ਇੰਚਾਰਜ਼ ਤੇ ਫੌਰੀ ਕਾਰਵਾਈ ਕਰਦਿਆਂ ਮੁਅੱਤਲ ਕੀਤਾ ਜਾਵੇ ਅਤੇ ਪੈਡਿੰਗ ਪਈਆਂ ਦਰਖਾਸਤਾਂ ਤੇ ਕਾਰਵਾਈ ਕੀਤੀ ਜਾਵੇ। ਪੁਲਿਸ ਵਧੀਕੀਆਂ ਬੰਦ ਕੀਤੀਆਂ ਜਾਣ, ਮਹਿਤਪੁਰ ਵਿੱਚ ਸ਼ਰੇਆਮ ਵਿੱਕ ਰਹੇ ਨਸ਼ੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਪ੍ਰਵਾਸੀ ਮਜਦੂਰਾਂ ਨੂੰ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਜਦੋਂ ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਨਵੰਬਰ 2019 ਵਿੱਚ ਹਾਈਵੇ ਰੋਕਿਆ ਗਿਆ ਸੀ, ਜਿਸ ਦੌਰਾਨ ਰੋਡ ਜਾਮ ਕਰਨ ਸਮੇਂ ਥਾਣਾ ਮੁਖੀ ਮਹਿਤਪੁਰ ਨੂੰ ਜਿਨਾਂ ਲੋਕਾਂ ਨੇ ਗਾਲੀ ਗਲੋਚ ਕੀਤਾ ਸੀ, ਉਨਾਂ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨਾਂ ਲੋਕਾਂ ਵੱਲੋਂ ਹਾਈਕੋਰਟ ਵਿੱਚ ਇਨਕੁਆਰੀ ਪਾਈ ਗਈ ਸੀ ਅਤੇ ਇਨਕੁਆਰੀ ਕਰਨ ਤੇ ਜੱਜ ਸਾਹਿਬ ਨੇ ਇਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੂਸਰੇ ਪਾਸੇ ਧਰਨਾ ਦੇ ਰਹੇ ਧਰਨਾਕਾਰੀਆਂ ਵੱਲੋਂ ਪੁਲਿਸ ਪ੍ਰਸਾਸ਼ਨ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਡੀ.ਐਸ.ਪੀ. ਸ਼ਾਹਕੋਟ ਅਤੇ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਹੋਏ ਗੱਲਬਾਤ ਦੌਰਾਨ ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਉਪਰੰਤ ਧਰਨਾਕਾਰੀਆਂ ਨੇ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਹੈਪੀ, ਮਨਦੀਪ ਸਿੰਧੂ, ਰਿੱਕੀ ਕਾਲੜਾ, ਤਰਸੇਮ ਸਿੰਘ ਸ਼ਾਹਕੋਟ, ਵਿਕਰਮ ਮੰਡਾਲਾ ਆਦਿ ਹਾਜਰ ਸਨ।