ਏਅਰ ਇੰਡੀਆ ਦੀ ਇਕ ਵਿਸ਼ੇਸ਼ ਫਲਾਈਟ ਅੱਜ ਸਵੇਰੇ ਪੌਣੇ ਛੇ ਵਜੇ ਦੇ ਕਰੀਬ 263 ਭਾਰਤੀ ਵਿਦਿਆਰਥੀਆਂ ਤੇ ਤਰਸਯੋਗ ਹਾਲਤ ਵਾਲੇ ਕੇਸਾਂ ਸਮੇਤ ਭਾਰਤ ਲਈ ਰਵਾਨਾ ਹੋਈ। ਇਟਲੀ ਵਿਚ ਭਾਰਤੀ ਸਫਾਰਤਖਾਨੇ ਨੇ ਇਕ ਟਵੀਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਆਖਿਆ ਕਿ ਅਸੀਂ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਕਰਵਾਉਣ ਲਈ ਦ੍ਰਿੜ ਸੰਕਲਪ ਹਾਂ ਤੇ ਉਹਨਾਂ ਨੇ ਏਅਰ ਇੰਡੀਆ ਤੇ ਇਟਲੀ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।