ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ‘ਚ ਪਿਛਲੇ 3 ਦਿਨਾਂ ਤੋਂ ਜੰਗਲ ‘ਚ ਲੱਗੀ ਅੱਗ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਕ ਅੱਗ ਲੱਗਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕ ਝੁਲਸ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਰੂਰਲ ਫਾਇਰ ਸਰਵਿਸ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ “ਅੱਗ ਕਾਰਨ ਅਸੀਂ ਸਾਰਿਆਂ ਤੱਕ ਨਹੀਂ ਪਹੁੰਚ ਸਕੇ, ਇੱਥੋਂ ਤਕ ਕਿ ਸੜਕ ਜਾਂ ਹੈਲੀਕਾਪਟਰ ਰਾਹੀਂ ਵੀ ਨਹੀਂ”।

ਕੁਝ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਘਰ ਛੱਡ ਕੇ ਜਾਣ ਦੀ ਬਜਾਏ ਕਿਸੇ ਸੇਫ ਜਗ੍ਹਾ ‘ਤੇ ਪਨਾਹ ਲੈਣ, ਕਿਉਂਕਿ ਅੱਗ ਦੀਆਂ ਲਪਟਾਂ ਬਹੁਤ ਤੇਜ਼ ਹੋ ਚੁੱਕੀਆਂ ਸਨ।

ਜੰਗਲ ‘ਚ ਲੱਗੀ ਅੱਗ ਕਾਰਨ ਘੱਟੋ-ਘੱਟ 150 ਮਕਾਨ ਜਲ ਗਏ। ਮੌਸਮ ‘ਚ ਸੁਧਾਰ ਹੋਣ ਕਾਰਨ ਅੱਗ ਬੁਝਾਊ ਦਸਤੇ ਦੇ ਕਰਮਚਾਰੀ ਜਲਦੀ ਤੋਂ ਜਲਦੀ ਅੱਗ ਬੁਝਾਉਣ ਦੀ ਕੋਸ਼ਿਸ਼ ਲੱਗੇ ਹਨ। ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ‘ਚ ਸੈਂਕੜੇ ਸਥਾਨਕ ਲੋਕ ਪ੍ਰਭਾਵਿਤ ਲੋਕਾਂ ਦੀ ਮਦਦ ‘ਚ ਜੁਟੇ ਹੋਏ ਹਨ।