Home Punjabi-News ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਐਮ.ਐਲ.ਏ ਦੀ ਰਿਹਾਇਸ਼ ਤੱਕ...

ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਐਮ.ਐਲ.ਏ ਦੀ ਰਿਹਾਇਸ਼ ਤੱਕ ਕੀਤਾ ਮੋਟਰ ਸਾਈਕਲ ਮਾਰਚ।

ਸਾਹਕੋਟ/ਮਲਸੀਆਂ:(ਸਾਹਬੀ ਦਾਸੀਕੇ ਸ਼ਾਹਕੋਟ, ਜਸਵੀਰ ਸਿੰਘ ਸ਼ੀਰਾ) ਇੱਥੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲਾ ਤੇ ਮਾਰਚ ਕਰਕੇ ਹਲਕਾ ਸਾਹਕੋਟ ਦੇ ਹਲਕਾ ਵਿਧਾਇਕ ਲਾਡੀ ਸੇਰੋਂਵਾਲੀਆ ਦੇ ਘਰ ਅੱਗੇ ਧਰਨਾ ਦਿੱਤਾ ਅਤੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਅਸੈਂਬਲੀ ਚ ਜੋਰਦਾਰ ਢੰਗ ਨਾਲ ਕਿਸਾਨਾਂ ਦੀ ਅਵਾਜ਼ ਪਹੁੰਚਾਉਣ ਲਈ ਅਪੀਲ ਵੀ ਕੀਤੀ ਅਤੇ ਪਰਧਾਨ ਮੰਤਰੀ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ । ਅਜ ਦੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਮਨੋਹਰ ਸਿੰਘ ਗਿੱਲ ਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸ ਰਣਜੀਤ ਸਿੰਘ ਅਲੀਵਾਲ ,ਕਿਰਤੀ ਕਿਸਾਨ ਯੂਨੀਅਨ ਦੇ ਸਾਥੀ ਮੱਖਣ ਸਿੰਘ ਕੰਦੋਲਾ ਸਾਥੀ ਦਿਲਬਾਗ ਸਿੰਘ ਚੰਦੀ ਕੁਲ ਹਿੰਦ ਕਿਸਾਨ ਸਭਾ ਹੋਰਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਬੜੀ ਘਾਟੇ ਵਿੱਚ ਜਾ ਰਹੀ ਹੈ । ਆਗੂਆਂ ਨੇ ਕਿਹਾ ਕਿ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲਾ ਪੰਜਾਬ ਦਾ ਕਿਸਾਨ ਆਰਥਿਕ ਤੌਰ ਤੇ ਝੰਬਿਆ ਪਿਆ ਹੈ ਆਏ ਦਿਨ ਕਰਜੇ ਦੇ ਬੋਝ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ । ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ ਇਸ ਬਾਵਜੂਦ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ ਸਗੋਂ ਇਸ ਦੇ ਉਲਟ ਦੇਸ਼ ਦੀ ਮੋਦੀ ਸਰਕਾਰ ਆਏ ਦਿਨ ਨਵੇਂ ਨਵੇਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਦਾ ਘਾਣ ਬਚਾ ਘਾਣ ਕਰ ਰਹੀ ਹੈ । ਆਗੂਆਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਜੋ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਹਨ ਉਹ ਤਰੁੰਤ ਰਦ ਕੀਤੇ ਜਾਣ ਅਤੇ ਬਿਜਲੀ ਸੋਧ 2020 ਵੀ ਤਰੁੰਤ ਰਦ ਕੀਤਾ ਜਾਵੇ ਕਿਉਂਕਿ ਇਹ ਚਾਰੇ ਕਨੂੰਨ ਇਕੱਲੇ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਇਹ ਮਜਦੂਰ ਵਿਰੋਧੀ ਵੀ ਹਨ ਆਗੂਆਂ ਨੇ ਕਿਹਾ ਕਿ ਇਹ ਕਨੂੰਨ ਲਾਗੂ ਹੋਣ ਨਾਲ ਜਿਥੇ ਕਿਸਾਨੀ ਦੀ ਤਬਾਹੀ ਮਚੇਗੀ ਉਥੇ ਮਜਦੂਰਾਂ ਨੂੰ ਜਨਤਕ ਵੰਡ ਪ੍ਰਣਾਲੀ (PDS) ਰਾਹੀਂ ਮਿਲਨ ਵਾਲੀਆਂ ਨਾਮਾਤਰ ਸਹੂਲਤਾਂ ਵੀ ਬੰਦ ਹੋ ਜਾਣਗੀਆਂ ਉਥੇ ਬਿਜਲੀ ਸੋਧ ਬਿੱਲ 2020 ਦੇ ਲਾਗੂ ਹੋਣ ਨਾਲ ਗਰੀਬਾਂ ਨੂੰ ਬਿਜਲੀ ਬਿਲਾਂ ਦੀ ਮਿਲਦੀ ਥੋੜੀ ਜਿਹੀ ਮੁਆਫੀ ਵੀ ਬੰਦ ਹੋ ਜਾਵੇਗੀ ਜੋ ਸਰਾਸਰ ਕਿਸਾਨਾਂ ਤੇ ਮਜ਼ਦੂਰਾਂ ਨਾਲ ਘੋਰ ਬੇਇੰਨਸ਼ਾਫੀ ਵੀ ਹੋਵੇਗੀ । ਆਗੂਆਂ ਨੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੁੱਧ ਦੀਆਂ ਕੀਮਤਾਂ ਵਿੱਚ ਲਗਾਤਾਰ ਆ ਰਹੀ ਗਿਰਾਵਟ ਨੂੰ ਰੋਕਣ ਲਈ ਦੁੱਧ ਉਤਪਾਦਕਾਂ ਨੂੰ ਬਚਾਉਣ ਲਈ ਦੁੱਧ ਦੀਆਂ ਕੀਮਤਾਂ ਚ ਵਾਧਾ ਕੀਤਾ ਜਾਵੇ ਤਾਂ ਜੋ ਡੇਅਰੀ ਉਤਪਾਦਕਾਂ ਨੂੰ ਬਚਾਇਆ ਜਾ ਸਕੇ । ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੇ ਬਕਾਏ ਦੇ ਭੁਗਤਾਨ ਕਿਸਾਨਾਂ ਨੂੰ ਵਿਆਜ ਸਮੇਤ ਕੀਤੇ ਜਾਣ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਥੀ ਦਰਸ਼ਨ ਨਾਹਰ ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ , ਨਿਰਮਲ ਆਧੀ ਨਿਰਮਲ ਸਿੰਘ ਮਲਸੀਆਂ , ਸਾਥੀ ਹੰਸ ਰਾਜ ਪਬਮਾ ਜਿਲ੍ਹਾ ਪ੍ਰਧਾਨ ਪੇਂਡੂ ਮਜਦੂਰ ਯੂਨੀਅਨ, ਸਾਥੀ ਚਰਨਜੀਤ ਸਿੰਘ ਥੰਮੂਵਾਲ ਸੀਨੀਅਰ ਆਗੂ ਖੇਤ ਮਜ਼ਦੂਰ ਸਭਾ ,ਸਾਥੀ ਰਾਮ ਸਿੰਘ ਕੈਮਵਾਲਾ ਜਮਹੂਰੀ ਕਿਸਾਨ ਸਭਾ,ਰਜਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ , ਮੇਜਰ ਖੁਰਲਾਪੁਰ ਜਥੇਦਾਰ ਤੀਰਥ ਸਿੰਘ ਨੌਜਵਾਨ ਆਗੂ ਸੰਦੀਪ ਅਰੋੜਾ ਆਦਿ ਹਾਜਰ ਸਨ