ਫਗਵਾੜਾ,( ਡਾ ਰਮਨ /ਅਜੇ ਕੋਛੜ)

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 49 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੌਨ ਨੰਬਰ 1 ਦੇ ਇੰਚਾਰਜ ਅਸ਼ੋਕ ਕੁਮਾਰ ਜੋਗਾ ਦੀ ਸੁਚੱਜੀ ਦੇਖ-ਰੇਖ ਹੇਠ ਜੌਨ ਨੰਬਰ 1 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿਸ ਦਾ ਸ਼ੁਭ ਆਰੰਭ ਵਾਰਡ ਨੰਬਰ 49 ਦੇ ਕੌਸਲਰ ਸੰਜੇ ਗਰੋਵਰ ਨੇ ਆਪਣੇ ਵਾਰਡ ਚ ਸ਼ੂਰੁ ਕਰਵਾਇਆ ਜਿਸ ਵਿੱਚ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਪਹਿਚਾਣ ਨਗਰ , ਆਦਰਸ਼ ਨਗਰ , ਗਾਬਾ ਕਲੋਨੀ , ਦੀਆ ਗਲੀਆ ਸਾਫ਼ ਕਰਵਾ ਕੇ ਕੂੜਾ ਚੁਕਵਾਇਆ ਗਿਆ। ਇਸ ਮੌਕੇ ਕੌਸਲਰ ਸੰਜੇ ਗਰੋਵਰ ਨੇ ਕਿਹਾ ਕਿ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਸਾਡਾ ਮੁੱਢਲਾ ਫਰਜ਼ ਹੈ ੲਿਹ ਜ਼ੋ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜ਼ੋ ਆਉਣ ਵਾਲਾ ਮੌਸਮ ਗਰਮੀਆਂ ਚ ਮੱਖੀਆਂ ਮੱਛਰ ਪੈਦਾ ਨਾ ਹੋਂਣ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ ੲਿਸ ਮੌਕੇ ਰਾਜੇਸ਼ ਬਾਂਸਲ , ਤਰਸੇਮ ਬੱਧਣ , ਪੱਵਿਤਰ ਸਿੰਘ ਵਿਰਦੀ , ਰਸ਼ਮੀ ਕਾਲੜਾ , ਸ਼ਾਮ ਲਾਲ ਭਨੋਟ , ਗੋਬਿੰਦ ਸਿੰਘ , ਜੋਸ਼ੀ , ਸਚਿਨ , ਵਿੱਕੀ , ਸੋਨੀ , ਮਨਜੀਤ ਸਿੰਘ, ਦੇਵ ਰਾਜ, ਸੁਨੀਲ ਦੱਤ, ਰਮਨ ਕੁਮਾਰ, ਰਾਜੇਸ਼ ਬੋਬੀ, ਰਾਮ ਲਾਲ, ਅਮਿਤ ਕੁਮਾਰ, ਸੁਰਿੰਦਰ ਰਜਾ, ਅਜੇ ਕੁਮਾਰ, ਸ੍ਰੀਮਤੀ ਦਰਸ਼ਨਾ , ਕਾਂਤਾ ਰਾਣੀ, ਸੋਮਾ, ਮੀਨੂੰ,ਰੀਮਾ, ਲਤਾ, ਮੀਨਾ, ਰੂਪੀ , ਗੋਲਡੀ, ਰਜਨੀ, ਤੋਂ ਇਲਾਵਾ ਸਮੂਹ ਸਫ਼ਾਈ ਕਰਮਚਾਰੀ ਮੌਜੂਦ ਸਨ।