ਸੋਸ਼ਲ ਮੀਡ‌ੀਆ ‘ਤੇ ਇੱਕ ਸੰਦੇਸ਼ ਵਾਈਰਲ ਹੋ ਰਿਹਾ ਹੈ ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰ.ਬੀ.ਆਈ. ਵੱਲੋਂ 2 ਕਰੋੜ 75 ਲੱਖ ਦਾ ਇਨਾਮ ਦਿੱਤਾ ਜਾਵੇਗਾ ਜਿਸ ਦੇ ਬਦਲੇ ‘ਚ ਇਸ ਸੰਦੇਸ਼ ਰਾਹੀਂ ਇਨਾਮ ਜਿੱਤਣ ਵਾਲੇ ਕੋਲੋਂ ਉਸ ਦੀ ਬੈਂਕ ਖਾਤੇ ਵਾਲੀ ਨਿੱਜੀ ਜਾਣਕਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਜਿਸ ਤੋਂ ਬਾਅਦ ਜਦੋਂ ਆਰ.ਬੀ.ਆਈ. ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਪੁਸ਼ਟੀ ਕੀਤੀ ਅਤੇ ਕਿਹਾ ਕ‌ਿ ਆਰ.ਬੀ.ਆਈ. ਵੱਲੋਂ ਅਜਿਹੇ ਕਿਸੇ ਵੀ ਪੁਰਸਕਾਰ ਦਾ ਐਲਾਨ ਨਹੀਂ ਕੀਤਾ ਗ‌ਿਆ। ਜਿਹੜਾ ਸੰਦੇਸ਼ ਵਾਈਰਲ ਹੋ ਹੀਰਾ ਹੈ ਉਹ ਫੇਕ ਹੈ ਅਤੇ ਇਹ ਗ਼ਲਤ ਅਨਸਰਾਂ ਵੱਲੋਂ ਲੋਕਾਂ ਦੀ ਨਿੱਜੀ ਡਿਟੇਲ ਲੈ ਕੇ ਉਨ੍ਹਾਂ ਨਾਲ ਠੱਗੀ ਕਰਨ ਲਈ ਵਾਈਰਲ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਕਿਹਾ ਕ‌ਿ ਆਰ.ਬੀ.ਆਈ. ਲੋਕਾਂ ਨੂੰ ਅਪੀਲ ਕਰਦਾ ਹੈ ਕ‌ਿ ਅਜਿਹੇ ਗ਼ਲਤ ਸੰਦੇਸ਼ਾਂ ਦੇ ਝਾਂਸੇ ‘ਚ ਨਾ ਆਉਣ ਅਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…