ਫਗਵਾੜਾ (ਡਾ ਰਮਨ) ਰਾਮਗੜ੍ਹੀਆ ਪੋਲੀਟੈਕਨਿਕ ਕਾਲਜ 1967-70 ਬੈਚ ਦੇ ਸਾਥੀਆਂ ਵਲੋਂ ਗਠਿਤ ਅਲੂਮਨੀ ਗਰੁੱਪ ਦੇ ਮੈਂਬਰਾਂ ਨੇ ਕੋਵਿਡ-19 ਕੋਰੋਨਾਵਾਇਰਸ ਮਹਾਮਾਰੀ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਏ ਚੀਫ ਮਿਨਿਸਟਰ ਕੋਰੋਨਾ ਰਿਲੀਫ ਫੰਡ ਵਿਚ ਇੱਕ ਲੱਖ ਰੁਪਏ ਦਾ ਚੈਕ ਭੇਜਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਗਰੁਪ ਦੇ ਮੈਂਬਰ ਪ੍ਰਿੰਸੀਪਲ ਸੁਸ਼ੀਲ ਪ੍ਰਭਾਕਰ ਨੇ ਦੱਸਿਆ ਕਿ ਸਾਲ 2020 ਉਨ੍ਹਾਂ ਦੇ ਬੈਚ ਦਾ ਗੋਲਡਨ ਜੁਬਲੀ ਸਾਲ ਹੈ ਪਰ ਕੋਰੋਨਾਵਾਇਰਸ ਨਾਲ ਦੁਨੀਆ ਭਰ ‘ਚ ਹੋ ਰਹੀਆਂ ਹਜ਼ਾਰਾਂ ਮੌਤਾਂ ਅਤੇ ਸੋਗ ਦੀ ਲਹਿਰ ਦੇ ਚਲਦਿਆਂ ਉਨ੍ਹਾਂ ਕਿਸੇ ਤਰ੍ਹਾਂ ਦੀ ਖੁਸ਼ੀ ਨਾ ਮਨਾਉਣ ਅਤੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ ਭੇਂਟ ਕਰਨ ਦਾ ਫੈਸਲਾ ਲਿਆ। ਇਸ ਤੋਂ ਪਹਿਲਾਂ ਗੋਲਡਨ ਜੁਬਲੀ ਨੂੰ ਸਮਰਪਿਤ ਤਿੰਨ ਲੱਖ ਰੁਪਏ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਦੀ ਮੁਰੰਮਤ ਅਤੇ ਦਿੱਖ ਸੁਧਾਰ ਦੇ ਕੰਮਾਂ ਤੇ ਖਰਚ ਕਰਨ ਤੋਂ ਇਲਾਵਾ ਇਸ ਵਿਦਿਅਕ ਅਦਾਰੇ ਦੇ ਸੁਧਾਰ ਕਾਰਜਾਂ ਲਈ ਚਾਰ ਲੱਖ ਰੁਪਏ ਵੱਖ ਤੋਂ ਭੇਂਟ ਕੀਤੇ ਗਏ ਹਨ। ਇਸ ਦੌਰਾਨ ਸਮੂਹ ਗਰੁੱਪ ਮੈਂਬਰਾਂ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਬਿਮਾਰੀ ਦਾ ਖਾਤਮਾ ਹੋਵੇ ਅਤੇ ਲੋਕਡਾਊਨ ਕਰਫਿਊ ਵਰਗੇ ਹਾਲਾਤ ਖਤਮ ਹੋ ਸਕਣ।