K9 Bureau-
ਫਗਵਾੜਾ 19 ਅਗਸਤ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਆਯੂਸ਼ਮਾਨ ਯੋਜਨਾ, ਜਿਸ ਦੇ ਤਹਿਤ ਕਿਸੇ ਵੀ ਲਾਭਪਾਤਰੀ ਨੂੰ ਸਰਕਾਰੀ ਅਤੇ ਨਿੱਜੀ ਲਿਸਟੇਡ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤੱਕ ਦਾ ਫ਼ਰੀ ਇਲਾਜ ਕੀਤਾ ਜਾਵੇਗਾ,ਇਹ ਯੋਜਨਾ ਹੁਣ ਪੰਜਾਬ ਵਿਚ ਵੀ ਸ਼ੁਰੂ ਹੋ ਗਈ ਹੈ ਇਹ ਜਾਣਕਾਰੀ ਦਿੰਦੇ ਹੋਏ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਰਾਜਨ ਆਈ ਹਸਪਤਾਲ,ਮਿਤਰਾ ਹਸਪਤਾਲ,ਸਿਵਲ ਅਸਪਤਾਲ,ਫਗਵਾੜਾ ਵਿਚ ਯੋਗ ਵਿਅਕਤੀਆਂ ਦੇ ਫ਼ਰੀ ਕਾਰਡ ਬਣਾਏ ਜਾ ਰਹੇ ਹਨ, ਜ਼ਿਆਦਾ ਤੋ ਜ਼ਿਆਦਾ ਲੋਕ ਇਸ ਦਾ ਲਾਭ ਲੈਣ ਖੋਸਲਾ ਨੇ ਦੱਸਿਆ ਕਿ ਨੀਲੇ ਕਾਰਡ,ਲੇਬਰ ਕਾਰਡ,ਛੋਟੇ ਟਰੇਡਰ,ਛੋਟੇ ਕਿਸਾਨ ਇਸ ਯੋਜਨਾ ਦੇ ਲਈ ਪਾਤਰ ਹਨ ਉਨਾਂ ਕਿਹਾ ਕਿ ਜੇ ਕਿਸੇ ਕੋਲ ਨੀਲਾ ਕਾਰਡ ਨਹੀਂ ਹੈ ਤਾਂ ਉਹ ਪੁਰਾਣਾ ਰਾਸ਼ਨ ਕਾਰਡ ਲੈ ਜਾ ਕੇ ਆਯੂਸ਼ਮਾਨ ਯੋਜਨਾ ਤਹਿਤ ਰਾਜਨ ਆਈ ਹਸਪਤਾਲ,ਮਿਤਰਾ ਹਸਪਤਾਲ,ਸਿਵਲ ਅਸਪਤਾਲ,ਫਗਵਾੜਾ ਤੋਂ ਕਾਰਡ ਬਣਵਾ ਸਕਦਾ ਹੈ ਖੋਸਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਲੋੜਵੰਦਾਂ ਲਈ ਚਲਾਈ ਗਈ ਯੋਜਨਾ ਹੈ,ਉਨਾਂ ਦਾ ਮੰਨਣਾ ਹੈ ਕਿ ਦੇਸ਼ ਅੰਦਰ ਜਿਹੜੇ ਲੋਕ ਆਰਥਿਕ ਪੱਖੋਂ ਮਜ਼ਬੂਤ ਨਹੀਂ ਹਨ,ਉਨਾਂ ਨੂੰ ਵੀ ਚੰਗੀ ਸਿਹਤ ਸਹੂਲਤ ਮਿਲਣੀ ਚਾਹੀਦੀ ਹੈ ਜਿਸ ਦੇ ਲਈ ਕੇਂਦਰ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਸੀ,ਜਿਸ ਨੂੰ ਪਹਿਲਾ ਪੰਜਾਬ ਵਿਚ ਲਾਗੂ ਨਹੀਂ ਕੀਤਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤਾ ਹੈ ਇਸ ਲਈ ਸਾਰੇ ਪਾਤਰ ਲੋਕ ਇਸ ਦਾ ਲਾਭ ਲੈਣ,ਪਰਿਵਾਰ ਦੇ ਹਰੇਕ ਮੈਂਬਰ ਦਾ ਅਲੱਗ ਅਲੱਗ ਕਾਰਡ ਬਣੇਗਾ