ਫਗਵਾੜਾ (ਡਾ ਰਮਨ)

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ੍ਰਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਕੋਈ ਵੀ ਲਾਇਸੰਸੀ ਅਸਲਾ, ਹਥਿਆਰ ਜਾਂ ਕਿਸੇ ਵੀ ਤਰਾਂ ਦੇ ਤੇਜ਼ਧਾਰ/ਨੁਕੀਲੇ ਹਥਿਆਰ, ਜਿਵੇਂ ਟਕੂਏ, ਕੁਹਾੜੀ, ਬਰਛੇ, ਭਾਲੇ, ਬੇਸ ਬਾਲ ਦੇ ਬੈਟ, ਡਾਂਗਾਂ, ਸੋਟੇ ਆਦਿ ਜਾਂ ਅਗਨ ਸ਼ਸਤਰ/ਵਿਸਫੋਟਕ ਜਲਣਸ਼ੀਲ ਵਸਤਾਂ ਲੈ ਕੇ ਚੱਲਣ ਅਤੇ ਉਨਾਂ ਦੇ ਪ੍ਰਦਰਸ਼ਨ ’ਤੇ 20 ਜੁਲਾਈ 2020 ਤੱਕ ਪੂਰਨ ਤੌਰ ’ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪੁਲਿਸ, ਹੋਮ ਗਾਰਡਜ਼, ਸੀ. ਆਰ. ਪੀ. ਐਫ, ਆਰਮੀ ਪਰਸਨਲ ਜਾਂ ਸਰਕਾਰੀ ਡਿੳੂਟੀ ਕਰ ਰਹੇ ਹੋਰ ਸੁਰੱਖਿਆ ਕਰਮੀਆਂ, ਜਿਨਾਂ ਕੋਲ ਸਰਕਾਰੀ ਹਥਿਆਰ ਹਨ, ’ਤੇ ਲਾਗੂ ਨਹੀਂ ਹੋਣਗੇ ਅਤੇ ਜਿਨਾਂ ਵਿਅਕਤੀਆਂ ਨੇ ਆਪਣਾ ਅਸਲਾ ਲਾਇਸੰਸ ਨਵੀਨ ਜਾਂ ਹਥਿਆਰ ਦੀ ਐਂਟਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਆਉਣਾ ਹੈ, ਉਨਾਂ ’ਤੇ ਵੀ ਇਹ ਹੁਕਮ ਲਾਗੂ ਨਹੀਂ ਹੋਣਗੇ, ਬਸ਼ਰਤੇ ਕਿ ਇਹ ਛੋਟ ਕੇਵਲ ਉਨਾਂ ਦੇ ਘਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਚਕਾਰ ਹੋਵੇ।