ਗੜ੍ਹਸ਼ੰਕਰ (ਬਲਵੀਰ ਚੌਪੜਾ-ਫੂਲਾ ਰਾਮ ਬੀਰਮਪੁਰ)

ਗੜ੍ਹਸ਼ੰਕਰ ਦੇ ਬੀਤ ਏਰੀਏ ਦੇ  ਆਮ ਆਦਮੀ ਪਾਰਟੀ  ਦੇ ਇੰਚਾਰਜ਼ ਅਤੇ ਸਾਬਕਾ ਸਰਪੰਚ ਬੀਰ ਸਿੰਘ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਕਰਨ ਜਿਥੇ ਲੋਕਾ ਦੇ ਪਹਿਲਾਂ ਹੀ ਸਾਰੇ ਕਾਰੋਬਾਰ ਠੱਪ ਹੋ ਗਏ ਹਨ ਅਤੇ ਲੋਕ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ ,ਉੱਥੇ ਕੇਂਦਰ ਸਰਕਾਰ ਵੱਲੋ ਤੇਲ ਦੀਆਂ ਕੀਮਤਾ ‘ਚ ਵਾਰ ਵਾਰ ਵਾਧਾ ਕਰਕੇ ਲੋਕਾਂ ਦੀ ਜੇਬ ਉੱਤੇ ਬਹੁਤ ਬੋਝ ਪਾਇਆ ਜਾ ਰਿਹਾ ਹੈ  | ਉੱਥੇ ਦੂਜੇ ਪਾਸੇ ਭਾਰਤ ਵਿੱਚ ਪ੍ਰਾਈਵੇਟ ਤੇਲ ਕੰਪਨੀਆਂ  ਪੈਟਰੋਲ ਡੀਜ਼ਲ ਦੇ ਭਾਅ ਵਿੱਚ ਵਾਧਾ ਕਰ ਰਹੀਆਂ ਹਨ ਅਤੇ ਜਿਸ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੀ ਮਹਿੰਗਾਈਆ ਹੋ ਰਹੀਆ ਹਨ ਕਿਉਂਕਿ ਇਨ੍ਹਾਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਟਰਾਂਸਪੋਰਟੇਸ਼ਨ ਦੀ  ਲਾਗਤ ਵੀ ਵੱਧ ਰਹੀ ਹੈ ਸੀਨੀਅਰ  ਆਗੂ ਬੀਰ ਸਿੰਘ ਹਾਰਮਾਂ ਨੇ ਕਿਹਾ ਕਿ ਇਹੀ ਨਹੀਂ ਇਸ ਨਾਲ ਵੱਡੇ ਟਰਾਂਸਪੋਰਟਰਾਂ ਤੋਂ ਲੈ ਕੇ ਟੈਕਸੀ ਚਾਲਕ ਤੱਕ ਚੱਲ ਕੇ ਆਟੋ ਚਾਲਕ ਤੱਕ ਸਭ ਪਰੇਸ਼ਾਨ ਹੋਏ ਪਏ ਹਨ। ਇਹੀ ਨਹੀਂ ਪੈਟ੍ਰੋਲੀਅਮ ਵਾਸਤਾ ਦੀ ਕੀਮਤ ਵਿੱਚ ਤੇਜੀ ਦੇ ਕਾਰਨ ਘਰੇਲੂ ਗੈਸ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਮੋਦੀ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਤੇ ਉਨ੍ਹਾਂ ਦਾ ਹੋਰ ਕਚੂੰਮਰ ਕੱਢ ਰਹੀ ਹੈ । ਉਨ੍ਹਾਂ ਕਿਹਾ ਕਿ ਗ਼ਰੀਬ ਵਰਗ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਮਾੜੀ ਹੈ ਕਿਉਂਕਿ ਪੈਟਰੋਲੀਅਮ ਵਸਤਾਂ ਦੀ ਕੀਮਤਾਂ ਵਿੱਚ ਵਾਧੇ ਨਾਲ ਰੋਜ਼ਮਰਾ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਅਸਮਾਨ ਛੁਹ ਰਹੀਆਂ ਹਨ।