* ਪੰਜਾਬ ਤੇ ਕੇਂਦਰ ਦੀ ਸਰਕਾਰ ਨੇ ਨਹੀਂ ਫੜੀ ਗਰੀਬ ਦੀ ਬਾਂਹ – ਸੰਤੋਸ਼ ਗੋਗੀ
ਫਗਵਾੜਾ (ਡਾ ਰਮਨ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਵਜੋਂ ਅੱਜ ਵਾਰਡ ਨੰਬਰ 46 ਹਦੀਆਬਾਦ ਵਿਖੇ ਹਲਕਾ ਇੰਚਾਰਜ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਕਰੀਬ 470 ਪਰਿਵਾਰਾਂ ਨੂੰ ਰਾਸ਼ਨ ਪਹੁੰਚਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਲਗਭਗ 100 ਪਰਿਵਾਰਾਂ ਨੂੰ ਫਰੀ ਦਵਾਈ ਦੀ ਸੇਵਾ ਵੀ ਵਰਤਾਈ ਜਾ ਰਹੀ ਹੈ। ਕੋਵਿਡ-19 ਕੋਰੋਨਾ ਆਫਤ ਦੌਰਾਨ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਇਸ ਮਹਾਮਾਰੀ ਦੌਰਾਨ ਪੂਰੀ ਤਰ੍ਹਾਂ ਨਾਕਾਮ ਦੱਸਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਠੋਸ ਨੀਤੀ ਦੇ ਦੇਸ਼ ਵਿਚ ਲਾਕਡਾਉਨ ਅਤੇ ਪੰਜਾਬ ਵਿਚ ਕਰਫਿਊ ਲਾਗੂ ਕਰ ਦਿੱਤਾ ਗਿਆ। ਜਿਸ ਨਾਲ ਦੂਸਰੇ ਸੂਬਿਆਂ ‘ਚ ਕੰਮ ਲਈ ਗਏ ਮਜਦੂਰ ਵਰਗ ਦੇ ਲੋਕ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਅਚਾਨਕ ਲੋਕਾਂ ਦੇ ਰੁਜਗਾਰ ਬੰਦ ਹੋਣ ਨਾਲ ਗਰੀਬ ਆਦਮੀ ਭੁੱਖਮਰੀ ਦਾ ਸ਼ਿਕਾਰ ਹੋ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਨੇ ਲੋੜਵੰਦਾਂ ਨੂੰ ਰਾਹਤ ਦੇਣ ਦੇ ਬਜਾਏ ਆਪਣੇ ਚਹੇਤਿਆਂ ਵਿਚ ਹੀ ਵੰਡ ਕਰਨ ਨੂੰ ਪਹਿਲ ਦਿੱਤੀ ਜਿਸ ਕਰਕੇ ਕਾਫੀ ਲੋਕ ਇਸ ਔਖੀ ਘੜੀ ਵਿਚ ਰਾਹਤ ਤੋਂ ਵਾਂਝੇ ਰਹਿ ਗਏ ਜਿਸ ਨੂੰ ਦੇਖਦੇ ਹੋਏ ਹੀ ਉਨ•ਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿਮ ਵਿੰਡੀ ਹੈ। ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਸੰਤੋਸ਼ ਕੁਮਾਰ ਗੋਗੀ ਅਤੇ ਆਮ ਆਦਮੀ ਪਾਰਟੀ ਦਾ ਇਸ ਔਖੀ ਘੜੀ ਵਿਚ ਬਾਂਹ ਫੜਨ ਲਈ ਧੰਨਵਾਦ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਪੰਜਾਬ ਕਸ਼ਮੀਰ ਸਿੰਘ ਮੱਲੀ ਐਡਵੋਕੇਟ, ਹਰਮੇਸ਼ ਪਾਠਕ, ਸ਼ੀਤਲ ਸਿੰਘ ਪਲਾਹੀ, ਪ੍ਰਿੰਸੀਪਲ ਨਿਰਮਲ ਸਿੰਘ, ਡਾ. ਜਤਿੰਦਰ ਸਿੰਘ ਪਰਹਾਰ, ਜਸਵੀਰ ਕੋਕਾ, ਹਰਬੰਸ ਸਿੰਘ, ਅਵਤਾਰ ਸਿੰਘ, ਵਿੱਕੀ, ਲੇਖਰਾਜ, ਅਮਨਦੀਪ, ਸੰਦੀਪ ਕੌਲ, ਰਾਜਕੁਮਾਰ, ਮੋਨੂੰ ਆਦਿ ਹਾਜਰ ਸਨ।