ਸ਼ਾਹਕੋਟ: ਮਲਸੀਆ,(ਸਾਹਬੀ ਦਾਸੀਕੇ)

ਆਮ ਆਦਮੀ ਪਾਰਟੀ ਇਕਾਂਈ ਸ਼ਾਹਕੋਟ ਦੀ ਮੀਟਿੰਗ ਰੂਪ ਲਾਲ ਸ਼ਰਮਾਂ ਸਰਕਲ ਇੰਚਾਰਜ਼ ਸ਼ੋਸ਼ਲ ਮੀਡੀਆਂ ਅਤੇ ਜਸਪਾਲ ਸਿੰਘ ਮਿਗਲਾਨੀ ਸੀਨੀਅਰ ਆਗੂ ਦੀ ਅਗਵਾਈ ’ਚ ਹੋਈ, ਜਿਸ ਵਿੱਚ ਵੱਡੀ ਗਿਣਤੀ ’ਚ ਵਲੰਟੀਅਰ ਸ਼ਾਮਲ ਹੋਏ। ਇਸ ਮੌਕੇ ਸਮੂਹ ਵਲੰਟੀਅਰਾਂ ਵੱਲੋਂ ਸ੍ਰ. ਜਰਨੈਲ ਸਿੰਘ ਵਿਧਾਇਕ ਦਿੱਲੀ ਨੂੰ ਆਦਮ ਆਦਮੀ ਪਾਰਟੀ ਦਾ ਪੰਜਾਬ ਦਾ ਇੰਚਾਰਜ਼ ਲਗਾਉਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਧੰਨਵਾਦ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਤੇਜ ਕਰਨ ਲਈ 11 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਨੇ ਦੱਸਿਆ ਕਿ ਇਹ 11 ਮੈਂਬਰੀ ਟੀਮ ਸ਼ਾਹਕੋਟ ਸ਼ਹਿਰ ਦੇ ਸਾਰੇ ਫੈਸਲੇ ਲੈਣ ਲਈ ਪਾਬੰਦ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਸ਼ਹਿਰ ਵਿੱਚ ਮੈਂਬਰਸਿ਼ਪ ਅਭਿਆਨ ਸ਼ੁਰੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਚਾ ਗਿੱਲ, ਕੁਲਦੀਪ ਸਿੰਘ ਦੀਦ, ਅਜੈ ਕੁਮਾਰ ਅਰੋੜਾ, ਰਾਜੀਵ ਸਹਿਗਲ, ਮਨੋਜ ਅਰੋੜਾ, ਅੰਮ੍ਰਿਤਪਾਲ ਸਿੰਘ ਸੋਨੂੰ, ਪਲਵਿੰਦਰ ਸਿੰਘ ਢਿੱਲੋਂ, ਰਾਜੂ ਅਰੋੜਾ, ਬਲਵੀਰ ਸਿੰਘ, ਗੁਰਨਾਮ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।