ਰਮਨੀਕ ਸਿੰਘ ਰੰਧਾਵਾ ਕੋਆਰਡੀਨੇਟਰ ਲੋਕ ਸਭਾ ਹਲਕਾ ਜਲੰਧਰ ਨੇ ਕੀਤੀ ਮੁਹਿੰਮ ਦੀ ਸ਼ੁਰੂਆਤ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਸ਼ਾਹਕੋਟ:ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੀ ਮੀਟਿੰਗ ਪਾਰਟੀ ਦਫ਼ਤਰ ਸ਼ਾਹਕੋਟ ਵਿਖੇ ਹਲਕਾ ਇੰਚਾਰਜ਼ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ’ਚ ਹੋਈ, ਜਿਸ ਵਿੱਚ ਵੱਡੀ ਗਿਣਤੀ ’ਚ ਪਾਰਟੀ ਆਗੂ ਅਤੇ ਵਰਕਰ ਸ਼ਾਮਲ ਹੋਏ। ਇਸ ਮੌਕੇ ਰਮਨੀਕ ਸਿੰਘ ਰੰਧਾਵਾ ਕੋਆਰਡੀਨੇਟਰ ਲੋਕ ਸਭਾ ਹਲਕਾ ਜਲੰਧਰ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ। ਇਸ ਮੌਕੇ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆ ਔਕਸੀ ਮੀਟਰ (ਆਕਸੀਜਨ ਜਾਂਚ ਯੰਤਰ) ਵੰਡਣ ਦੀ ਚਲਾਈ ਗਈ ਮੁਹਿੰਮ ਤਹਿਤ ਰਮਨੀਕ ਸਿੰਘ ਰੰਧਾਵਾ ਕੋਆਰਡੀਨੇਟਰ ਲੋਕ ਸਭਾ ਹਲਕਾ ਜਲੰਧਰ ਵੱਲੋਂ ਹਲਕਾ ਸ਼ਾਹਕੋਟ ’ਚ 244 ਪਿੰਡਾਂ ਲਈ ਲਗਾਏ ਗਏ 25 ਵਲੰਟੀਅਰਜ਼ ਨੂੰ ਆਕਸੀਜਨ ਜਾਂਚ ਯੰਤਰ ਵੰਡੇ ਗਏ। ਇਸ ਦੌਰਾਨ ਉਨਾਂ ਵਲੰਟੀਅਰਜ਼ ਨੂੰ ਪਿੰਡ ਪੱਧਰ ਤੇ ਆਕਸੀਜਨ ਜਾਂਚ ਕੇਂਦਰ ਸਥਾਪਤ ਕਰਨ ਤੇ ਪਿੰਡਾਂ ਤੱਕ ਲੋਕਾਂ ਨਾਲ ਸੰਪਰਕ ਕਰਕੇ ਉਨਾਂ ਦੀ ਆਕਸੀਜਨ ਜਾਂਚ ਕਰਨ ਸਬੰਧੀ ਸਿਖਲਾਈ ਦਿੱਤੀ ਗਈ। ਇਸ ਮੌਕੇ ਹਲਕਾ ਇੰਚਾਰਜ਼ ਰਤਨ ਸਿੰਘ ਕਾਕੜ ਕਲਾਂ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਜਿਥੇ ਪਾਰਟੀ ਵਲੰਟੀਅਰ ਲੋਕਾਂ ਦੇ ਘਰ-ਘਰ ਜਾ ਪਰਿਵਾਰਕ ਮੈਂਬਰਾਂ ਦਾ ਆਕਸੀਜਨ ਪੱਧਰ ਜਾਂਚ ਕਰਨਗੇ, ਉਥੇ ਹੀ ਜੇਕਰ ਕਿਸੇ ਵੀ ਪਰਿਵਾਰ ਦੇ ਮੈਂਬਰ ਦੀ ਆਕਸੀਜਨ ਘੱਟ ਹੋਣ ਤੇ ਉਸ ਵਿਅਕਤੀ ਨੂੰ ਡਾਕਟਰੀ ਸਲਾਹ ਲੈਣ ਅਤੇ ਹਸਪਤਾਲ ਪਹੁੰਚਾਉਣ ਵਿੱਚ ਸਹਿਯੋਗ ਕਰਨਗੇ। ਉਨਾਂ ਦੱਸਿਆ ਕਿ ਇਸ ਨਾਲ ਜਿਥੇ ਲੋਕ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣਗੇ, ਉਥੇ ਹੀ ਮੌਤ ਦਰ ਵੀ ਘਟੇਗੀ, ਕਿਉਂਕਿ ਦਿੱਲੀ ਵਿੱਚ ਚਲਾਈ ਇਸ ਮੁਹਿੰਮ ਨਾਲ ਵੱਡੀ ਗਿਣਤੀ ’ਚ ਲੋਕਾਂ ਨੂੰ ਲਾਭ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਸੀਚੇਵਾਲ ਸਾਬਕਾ ਜਿਲ੍ਹਾ ਪ੍ਰਧਾਨ, ਰੂਪ ਲਾਲ ਸ਼ਰਮਾਂ, ਜਸਵਿੰਦਰ ਸਿੰਘ ਮਲਸੀਆਂ, ਸਵਿੰਦਰ ਸਿੰਘ ਸੋਨੂੰ, ਗੱਜਣ ਸਿੰਘ ਸਰਪੰਚ, ਬਲਵੀਰ ਸਿੰਘ ਢੰਡੋਵਾਲ, ਪੂਰਨ ਸਿੰਘ ਢੇਸੀ, ਸੁਖਬੀਰ ਸਿੰਘ ਤਲਵਾੜ, ਹਿੰਦਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ ਹੇਰ, ਜਸਵੀਰ ਜਲਾਲਪੁਰੀ, ਗੁਰਦੀਪ ਸਿੰਘ ਨੰਬਰਦਾਰ ਜਲਾਲਪੁਰ ਖੁਰਦ, ਹਰਵਿੰਦਰ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਮਠਾੜੂ, ਗੁਰਦੇਵ ਸਿੰਘ ਪਿੱਪਲੀ, ਤਾਰਾ ਸਿੰਘ, ਕੁਲਦੀਪ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਜੱਸਾ ਨਵਾਂ ਪਿੰਡ, ਸੁਖਦੀਪ ਸਿੰਘ, ਸੰਤੋਖ ਸਿੰਘ ਸਿੰਘਪੁਰ, ਅਜੈਬ ਸਿੰਘ, ਗੁਰਦੇਵ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਲੰਟੀਅਰ ਹਾਜ਼ਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ