{ਸਿਆਸੀ ਬੰਦੇ ਦਾ ਖੋਪਰ ਬੇਸ਼ੱਕ ਨਾ ਚੱਲੇ ਪਰ ਜੀਭ ਬੰਦ ਰਹਿਣੀ ਚਾਹੀਦੀ ਹੈ,ਜੀਭ ਨੇ ਹੀ ਹਾਸ਼ੀਏ ਤੇ ਲੈ ਆਂਦਾਂ ਲੀਡਰ}

ਨੂਰਮਹਿਲ 3 ਦਸੰਬਰ (ਸਤਿੰਦਰਜੀਤ ਕੌਰ)ਆਮ ਆਦਮੀ ਪਾਰਟੀ ਨੂਰਮਹਿਲ (ਹਲਕਾ ਨਕੋਦਰ) ਦੇ ਆਪੇ ਬਣੇ ਹਲਕਾ ਇੰਚਾਰਜ ਜਿਹਨਾਂ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਭਾਰੀ ਕਾਮਯਾਬੀ ਹਾਸਲ ਹੁੰਦੀ ਹੁੰਦੀ ਰਹਿ ਗਈ ਸੀ ਅਤੇ ਓਹਨਾਂ ਦੀ ਰਹਿਨੁਮਾਈ ਹੇਠ ਲੜੇ ਉਮੀਦਵਾਰ ਚਾਰ ਚਾਰ ਵੋਟਾਂ ਵਾਰਡਾਂ ਵਿਚੋਂ ਲੈ ਕਿ ਰਿਕਾਰਡ ਬਣਾ ਚੁੱਕੇ ਹਨ।ਅਤੇ ਹਰ ਇੱਕ ਇਲੈਕਸ਼ਨ ਇੱਕ ਨਵੇਂ ਧੜੇ ਦੀ ਕਮਾਂਡ ਹੇਠਾਂ ਚੋਣਾਂ ਲੜਨ ਵਾਲੇ ਅਤੇ ਸਭ ਤੋਂ ਵੱਡੀ ਗੱਲ ਪੱਤਰਕਾਰਾਂ ਨੂੰ ਚੈਲਿੰਜ ਕਰਨ ਵਾਲੇ ਯੋਧੇ ਲੀਡਰ ਆਏ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਹਾੜੇ ਕੱਢਦੇ ਫਿਰਦੇ ਹਨ ਅਤੇ ਛੋਟੇ ਮੋਟੇ ਅੱਹੁਦੇ ਲਈ ਲੇਲੜੀਆਂ ਕੱਢਿਆ ਦੇਖਿਆ ਗਿਆ ਹੈ।ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਸਿਆਸੀ ਦਲ ਇਸ ਸਮਾਜ ਸੇਵਕ ਨੂੰ ਆਪਣੇ ਨਾਲ ਮਿਲਾਉਣ ਲਈ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ।ਇੱਥੋਂ ਤੱਕ ਕਿ ਜਿਸ ਪਾਰਟੀ ਵਿੱਚ ਮੌਜੂਦ ਹਨ ਓਸ ਪਾਰਟੀ ਵਾਲੇ ਵੀ ਇਸਨੂੰ ਡੇਲਿਆਂ ਵੱਟੇ ਪਛਾਣ ਨਹੀਂ ਰਹੇ। ਬੇਭਰੋਸਗੀ ਸੂਤਰਾਂ ਅਨੁਸਾਰ ਇੱਕ ਸੱਤਾਧਾਰੀ ਹਲਕਾ ਇੰਚਾਰਜ ਦੀ ਕੋਠੀ ਤੋਂ ਲੈ ਕਿ ਵਡਾਲਾ ਚੌਂਕ ਤੱਕ ਵਡਾਲਾ ਚੌਂਕ ਤੋਂ ਬਾਇਆ ਬੀਰਪਿੰਡ ਹੁੰਦੇ ਹੋਏ ਮੁੜਕੇ ਘਰ ਆਉਣ ਤੱਕ ਅਜੇ ਤੱਕ ਕਿਸੇ ਵੀ ਸਿਆਸੀ ਆਗੂ ਜਾਂ ਪਾਰਟੀ ਵਲੋਂ ਇਸ ਨਿਧੜਕ ਲੀਡਰ ਨੂੰ ਕਿਸੇ ਵਲੋਂ ਵੀ ਤਿੜਾਂ ਵਾਲਾ ਘਾਹ ਵੀ ਨਾਂ ਪਾਉਣਾ ਅਤੇ ਲੇਲੜੀਆਂ ਕਢਵਾਉਣ ਲਈ ਛੱਡ ਦੇਣਾ ਇਹੀ ਦਰਸਾਉਂਦਾ ਹੈ ਕਿ ਜਾਂ ਤਾਂ ਇਹ ਸਮਾਜ ਸੇਵਕ ਮਾੜਾ ਹੈ ਜਾਂ ਫਿਰ ਇਹਦੇ ਲੈਵਲ ਦੀ ਕੋਈ ਸਿਆਸੀ ਪਾਰਟੀ ਅਜੇ ਨਹੀਂ ਹੈ ਜਿਸ ਕਰਕੇ ਇਸ ਝਾੜੂਮਾਰ ਦੀ ਇੰਟਰੀ ਲੇਟ ਹੋ ਰਹੀ।ਸੂਰਤ ਇਹ ਵੀ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨਕੋਦਰ ਹਾਈਕਮਾਂਡ ਵਲੋਂ ਵੀ ਇਸ ਨੂੰ ਇਹ ਵਾਰਨਿੰਗ ਦੇ ਦਿੱਤੀ ਗਈ ਹੈ ਕਿ ਜਾਂ ਤਾਂ ਆਪਣੀ ਜੁਬਾਨ ਬੰਦ ਰੱਖੀ ਜਾਵੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ਼ ਅਨਾਪ ਸ਼ਨਾਪ ਸ਼ੋਸ਼ਲ ਮੀਡੀਆ ਤੇ ਲਿਖਣਾ ਬੰਦ ਕੀਤਾ ਜਾਵੇ ਨਹੀਂ ਤਾਂ ਪਰਵਾਨਾ ਫੜਾ ਕੇ ਪਾਰਟੀ ਚੌਂ ਰੁਖਸਤ ਕਰ ਦਿੱਤਾ ਜਾਵੇਗਾ ਅਤੇ ਇਸੇ ਕਰਕੇ ਹੀ ਇਹ ਆਪੇ ਬਣਿਆ ਸਾਬਕਾ ਹਲਕਾ ਇੰਚਾਰਜ ਹੁਣ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਦਰਾਂ ਤੇ ਮੱਥੇ ਟੇਕ ਰਿਹਾ ਹੈ ਪਰ ਉੱਪਰ ਵਾਲਾ ਅਜੇ ਖੈਰ ਨਹੀਂ ਪਾ ਰਿਹਾ।ਸੂਤਰ ਇਹ ਵੀ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਲੀਡਰ ਜਾਂ ਤਾਂ ਅੱਕ ਚੱਬੇਗਾ ਅਤੇ ਆਪਣਾ ਇੰਨਕੁਲਾਬ ਬੋਰੀ ਵਿੱਚ ਪਾਕੇ ਆਪ ਪਾਰਟੀ ਦੇ ਆਗੂਆਂ ਦੇ ਗੋਡੇ ਫੜਕੇ ਥੁੱਕ ਚੱਟੇਗਾ ਜਾਂ ਫਿਰ ਕਿਸੇ ਹੋਰ ਰਾਜਨੀਤਕ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਓਸ ਪਾਰਟੀ ਦੇ ਆਗੂਆਂ ਦਾ ਪਿਛਲੱਗੂ ਬਣਿਆ ਹੋਇਆ ਨਜਰੀਂ ਪਵੇਗਾ।ਸੂਤਰ ਤਾਂ ਇਹ ਵੀ ਕਹਿੰਦੇ ਹਨ ਕਿ ਬਿੱਲੀ ਤਾਂ ਥੈਲਿਓ ਬਾਹਰ ਹੀ ਬੈਠੀ ਹੋਈ ਹੈ ਪਰ ਇਸ ਦਲ ਬਦਲੂ ਬਿੱਲੀ ਦੇ ਗਲੇ ਵਿੱਚ ਘੰਟੀ ਪਾਉਣ ਨੂੰ ਕੋਈ ਵੀ ਸਿਆਸੀ ਆਗੂ ਤਿਆਰ ਨਹੀਂ ਹੈ ਅਤੇ ਹਰ ਇੱਕ ਆਗੂ ਇਸ ਛੱਪੜ ਵਿਚੋਂ ਨਿਕਲ ਰਹੀ ਮੱਝ ਤੋਂ ਪਰੇ ਹੀ ਰਹਿਣਾ ਚਾਹੁੰਦਾ ਹੈ ਤਾਂ ਕਿ ਚਿੱਕੜ ਦੇ ਛਿੱਟੇਆਂ ਤੋਂ ਬਚਿਆ ਜਾ ਸਕੇ ਪਰ ਇੱਕ ਸਿਟੀ ਪ੍ਰਧਾਨ ਜਰੂਰ ਆਪਣੀ ਦੋਸਤੀ ਨਿਭਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਅਤੇ ਆਪਣਾ ਧੜਾ ਮਜਬੂਤ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ।