ਕਰੋਨਾ ਵਰਗੀ ਮਹਾਂਮਾਰੀ ਦੌਰਾਨ ਸੰਸਾਰ ਇਸ ਨਾਲ ਜੂਝ ਰਿਹਾ ਹੈ ਤੇ ਆਪਣੇ ਆਪ ਨੂੰ ਬਚਾਉਣ ਲਈ ਘਰਾਂ ਵਿੱਚ ਰਹਿ ਕੇ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਉਥੇ ਹੀ ਘਰਾਂ ਵਿੱਚ ਬੈਠੇ ਬੱਚੇ ਵੀ ਇਸ ਬਿਮਾਰੀ ਕਾਰਨ ਕਾਫੀ ਪ੍ਰੇਸ਼ਾਨੀ ਝੱਲ ਰਹੇ ਹਨ। ਉਨ੍ਹਾਂ ਨੂੰ ਮਾਨਸਿਕ ਤਨਾਅ ਤੋਂ ਬਚਾਉਣ ਲਈ ਸਕੂਲਾਂ ਵੱਲੋਂ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਇਕ ਬਹੁਤ ਵਧੀਆ ਉਪਰਾਲਾ ਹੈ ਪਰ ਹੁਣ ਇਹ ਆਨਲਾਈਨ ਪੜ੍ਹਾਈ ਬੱਚਿਆਂ ਅਤੇ ਮਾਪਿਆਂ ਲਈ ਮੁਸੀਬਤ ਦਾ ਸਬੱਬ ਬਣਦੀ ਨਜ਼ਰ ਆ ਰਹੀ ਹੈ। ਇਸ ਆਨਲਾਈਨ ਪੜ੍ਹਾਈ ਦੇ ਆਨੇ ਬਹਾਨੇ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਨਾ ਕਿਸੇ ਗੱਲ ਤੇ ਵਾਰ ਵਾਰ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਕਦੇ ਤਾਂ ਆਨਲਾਈਨ ਪੜ੍ਹਾਈ ਦੇ ਨਾਮ ਤੇ ਸਕੂਲਾਂ ਵੱਲੋਂ ਬੱਚਿਆਂ ਨੂੰ ਕਿਤਾਬਾਂ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਫਿਰ ਅੈਡਮਿਸ਼ਨ ਕਰਵਾਉਣ ਲਈ ਜੋਰ ਪਾਇਆ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਸਕੂਲ ਪ੍ਰਬੰਧਕ ਸੂਬਾ ਸਰਕਾਰ ਦੇ ਆਦੇਸ਼ਾਂ ਨੂੰ ਠੇਂਗਾ ਵਿਖਾਉਂਦੇ ਨਜ਼ਰ ਆ ਰਹੇ ਹਨ ਅਤੇ ਆਪਣੇ ਮਾਲੀਆ ਵਦਾਨ ਦੀ ਕੋਸ਼ਿਸ਼ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਆਨਲਾਈਨ ਪੜ੍ਹਾਈ ਕਰਕੇ ਬੱਚੇ ਸਾਰਾ ਦਿਨ ਸਮਾਰਟਫੋਨਾ ਨਾਲ ਚਿੰਬੜੇ ਰਹਿੰਦੇ ਹਨ ਜਿਸ ਦਾ ਉਨ੍ਹਾਂ ਦੀ ਸਿਹਤ ਉੱਪਰ ਕਾਫੀ ਮਾੜਾ ਪ੍ਰਭਾਵ ਪੈ ਰਿਹਾ ਹੈ, ਕਿਉਂਕਿ ਸਮਾਰਟਫੋਨ ਛੋਟੇ ਹੋਣ ਕਰਕੇ ਇਸ ਦੀ ਸਿੱਧੀ ਲਾਈਟ ਅੱਖਾਂ ਨੂੰ ਪੈਂਦੀ ਹੈ ਜਿਸ ਕਾਰਨ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਤੇ ਪ੍ਰਭਾਵ ਪੈਣਾ ਲਾਜ਼ਮੀ ਹੈ ਇਸ ਆਨਲਾਈਨ ਪੜ੍ਹਾਈ ਨਾਲ ਮੱਧ ਵਰਗੀ ਅਤੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਮਾਪਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਘਰਾਂ ਦੇ ਵਿੱਚ ਇੱਕ ਸਮਾਰਟਫੋਨ ਹੋਣ ਕਰਕੇ ਕਈ ਘਰਾਂ ਦੇ ਵਿੱਚ ਬੱਚੇ ਦੋ ਤੋਂ ਜ਼ਿਆਦਾ ਹਨ। ਉੱਥੇ ਇਹ ਮੁਸ਼ਕਿਲ ਵਧੇਰੇ ਸਾਹਮਣੇ ਆ ਰਹੀ ਹੈ ਕਦੇ ਜੋ ਮਾਪੇ ਸਾਰੇ ਬੱਚਿਆਂ ਨੇ ਇੱਕੋ ਸਮੇਂ ਤੇ ਹੀ ਆਨਲਾਈਨ ਖੁਲਾਸਾ ਚਾਹੁੰਦੇ ਹਨ। ਜਿਸ ਕਾਰਨ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਹ ਆਨਲਾਈਨ ਪੜ੍ਹਾਈ ਸਿਰਫ਼ ਮਾਪਿਆਂ ਅਤੇ ਬੱਚਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਨਹੀਂ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਵੀ ਪ੍ਰੇਸ਼ਾਨੀ ਸਿੱਧ ਹੋ ਰਹੀ ਹੈ। ਕੁਝ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਆਨਲਾਈਨ ਪੜ੍ਹਾਈ ਕਰ ਕੇ ਉਨ੍ਹਾਂ ਦਾ ਸਾਰਾ ਦਿਨ ਇਸੇ ਕੰਮ ਚ ਹੀ ਲੰਘਦਾ ਕਿਉਂਕਿ ਪਹਿਲਾਂ ਬੱਚਿਆਂ ਲਈ ਨੋਟਿਸ ਤਿਆਰ ਕਰਨੇ ਪੈਂਦੇ ਹਨ। ਫਿਰ ਸਾਰਾ ਦਿਨ ਬੱਚਿਆਂ ਨੂੰ ਆਨਲਾਈਨ ਪੜ੍ਹਾਉਂਣਾ ਪੈਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਕੀਤਾ ਹੋਇਆ ਕੰਮ ਚੈੱਕ ਕਰਨਾ ਪੈਂਦਾ ਹੈ ਅਤੇ ਜਿਨ੍ਹਾਂ ਬੱਚਿਆਂ ਨੇ ਕੰਮ ਵਿੱਚ ਗਲਤੀ ਕੀਤੀ ਹੁੰਦੀ ਹੈ ਉਨ੍ਹਾਂ ਨੂੰ ਸੁਧਾਈ ਲਈ ਵਾਪਸ ਭੇਜਣਾ ਪੈਂਦਾ ਹੈ ਅਤੇ ਜੋ ਸਮਾਂ ਬਚਦਾ ਹੈ ਉਸ ਵਿੱਚ ਘਰ ਦੇ ਕੰਮ ਆਪਣੇ ਬੱਚਿਆਂ ਦੀ ਦੇਖ ਭਾਲ ਅਤੇ ਘਰਦਿਆਂ ਦੀ ਦੇਖਭਾਲ ਕਰਨੀ ਪੈਂਦੀ ਹੈ। ਜਿਸ ਕਾਰਨ ਅਧਿਆਪਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਸਰਾ ਸਕੂਲ ਪ੍ਰਬੰਧਕਾਂ ਦਾ ਵੀ ਪ੍ਰੈਸ਼ਰ ਝੱਲਣਾ ਪੈ ਰਿਹਾ ਹੈ। ਅਗਰ ਹਾਲਾਤ ਇੰਝ ਹੀ ਰਹੇ ਤਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਉੱਪਰ ਮਾਨਸਿਕ ਤਣਾਅ ਦਾ ਮਾੜਾ ਅਸਰ ਜਰੂਰ ਪੈ ਸਕਦਾ ਹੈ। ਇਸ ਸਬੰਧੀ ਕੁੱਝ ਮਾਪਿਆਂ ਦਾ ਕਹਿਣਾ ਹੈ ਕਿ ਇਸ ਆਨਲਾਈਨ ਪੜ੍ਹਾਈ ਕਾਰਨ ਬੱਚਿਆਂ ਨੂੰ ਮੋਬਾਇਲ ਫੋਨ ਦੀ ਆਦਤ ਪੈ ਰਹੀ ਹੈ ਜਿਸਦਾ ਅਸਰ ਅੱਖਾਂ ਅਤੇ ਦਿਮਾਗ ਤੇ ਪੈਂਦਾ ਹੈ। ਇਕ ਪਰਿਵਾਰ ਨੇ ਦੱਸਿਆ ਕਿ ਸਾਡੇ ਬੱਚਿਆਂ ਦਾ ਆਨਲਾਈਨ ਕੰਮ ਪੂਰਾ ਨਾ ਹੋਣ ਦੇ ਕਾਰਨ ਕਲਾਸ ਇੰਚਾਰਜ ਵੱਲੋਂ ਉਹਨਾਂ ਦੇ ਨਾਲ ਨਾਲ ਹੋਰ ਵੀ ਬੱਚਿਆਂ ਦੇ ਨਾਮ ਡਿਫਾਲਟਰ ਲਿਸਟ ਬਣਾ ਕੇ ਮੈਸੇਜ ਭੇਜੇ ਹਨ ਜਿਸ ਨਾਲ ਸਭ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਕਿ ਕੰਮ ਨਾ ਕਰਨ ਕਰਕੇ ਵੀ ਡਿਫਾਲਟਰ ਸ਼ਬਦ ਵਰਤਿਆ ਜਾਂਦਾ ਹੈ। ਉਹਨਾਂ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਆਨਲਾਈਨ ਪੜ੍ਹਾਈ ਦੇ ਸਿਸਟਮ ਲਈ ਕੋਈ ਕਮੇਟੀ ਬਣਾਈ ਜਾਵੇ ਜੋ ਆਨਲਾਈਨ ਪੜ੍ਹਾਈ ਕਰਵਾਉਣ ਦਾ ਕੋਈ ਹੋਰ ਤਰੀਕਾ ਦੱਸਣ ਜਿਸ ਨਾਲ ਬੱਚਿਆਂ ਨੂੰ ਬਿਨਾਂ ਮੋਬਾਇਲ ਫੋਨ ਦੀ ਵਰਤੋਂ ਕੀਤਿਆਂ ਸਕੂਲ ਦਾ ਕੰਮ ਕਰਵਾਇਆ ਜਾ ਸਕੇ। ਅਵਤਾਰ ਚੰਦ ਨੂਰਮਹਿਲ ,