ਫਗਵਾੜਾ( ਡਾ ਰਮਨ) ਬਲਵਿੰਦਰ ਸਿੰਘ ਧਾਲੀਵਾਲ ਹਲਕਾ ਵਿਧਾਇਕ ਫਗਵਾੜਾ ਦੀ ਅਗਵਾਈ ਵਿਚ ਰੈਸਟ ਹਾਊਸ ਫਗਵਾੜਾ ਵਿਚ ਆਟਾ ਮਿਲ ਮਾਲਿਕਾਂ ਨਾਲ ਏ ਡੀ ਸੀ ਫਗਵਾੜਾ ਸਰਦਾਰ ਗੁਰਮੀਤ ਸਿੰਘ ਮੁਲਤਾਨੀ ਜੀ, ਐਸ ਡੀ ਐਮ ਫਗਵਾੜਾ ਸਰਦਾਰ ਗੁਰਵਿੰਦਰ ਸਿੰਘ ਜੋਹਲ ਨੇ ਆਟੇ ਦਾ ਥੋਕ ਰੇਟ 245 ਰੁ: ਅਤੇ ਪਰਚੁਨ ਰੇਟ 260 ਰੁ: ਤਹਿ ਕਰਨ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਇਸ ਮੋਕੇ ਤੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ੲਿਸ ਅੌਖੀ ਘੜੀ ਵਿੱਚ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਣ ਦਿੱਤੀ ਜਾਵੇਗੀ ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿੰਡਾ ਦੇ ਸਰਪੰਚਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਵਲੋਂ ਹਦਾਇਤ ਹੈ ਕਿ ਉਹ ਹਰ ਰੋਜ 5000 ਰੁ ਤਕ ਦਾ ਖਰਚ ਕਰ ਸਕਦੇ ਹਨ ੲਿਸ ਮੌਕੇ ਧਾਲੀਵਾਲ ਨੇ ਬੀਡੀਪੀਓ ਫਗਵਾੜਾ ਨੂੰ ਸਖਤ ਹਦਾਇਤ ਕੀਤੀ ਕਿ ਹਰ ਪਿੰਡ ਵਿੱਚ ਹਰ ਸਰਪੰਚ ਤੋ 5000 ਰੁ ਤਕ ਦਾ ਖਰਚਾ ਯਕੀਨੀ ਬਣਾਇਆ ਜਾਵੇ ਤਾ ਕਿ ਲੋਕਾਂ ਨੂੰ ਭਰ ਪੇਟ ਖਾਣਾ ਖਵਾਇਆ ਜਾ ਸਕੇ ਅਤੇ ਗਰੀਬ ਗੁਰਬੇ ਨੂੰ ਲੰਗਰ ਦਾ ਇੰਤਜ਼ਾਮ ਨਾ ਕਰਨਾ ਪਵੇ ਇਸ ਮੋਕੇ ਤੇ ਡੀ ਐਫ ਐਸ ੳ ਅਸ਼ੋਕ ਕੁਮਾਰ, ਇੰਸਪੈਕਟਰ ਸ਼ਿਵਜੀਤ, ਦਮਨਜੀਤ ਸਿੰਘ,ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨਰੇਸ਼ ਭਾਰਦਵਾਜ, ਚੇਅਰਮੈਨ ਬਲਾਕ ਸੰਮਤੀ ਫਗਵਾੜਾ ਗੁਰਦਿਆਲ ਸਿੰਘ ਭੁਲਾਰਾਈ, ਵਿਨੋਦ ਵਰਮਾਨੀ, ਸਾਬੀ ਵਾਲੀਆ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ,ਬੰਟੀ ਵਾਲੀਆ ਐਮ ਸੀ, ਪਕੰਜ ਵਰਮਾਨੀ ਕਮਲ ਧਾਲੀਵਾਲ ਅਤੇ ਰਘੂ ਸ਼ਰਮਾ ਤੋਂ ੲਿਲਾਵਾ ਹੋਰ ਕਾਂਗਰਸ ਵਰਕਰ ਮੋਜੂਦ ਸਨ