ਫਗਵਾੜਾ (ਡਾ ਰਮਨ )

ਅੱਜ ਲੋਕ ਇਨਸਾਫ ਪਾਰਟੀ ਦਾ ਇਕ ਵਫਦ ਜਰਨੈਲ ਨੰਗਲ਼ ਸੂਬਾ ਪ੍ਰਧਾਨ ਐਸਸੀ ਵਿੰਗ ਅਤੇ ਇੰਚਾਰਜ ਦੋਆਬਾ ਜੋਨ ਦੀ ਅਗੁਵਾਈ ਵਿੱਚ ਏਡੀਸੀ ਫਗਵਾੜਾ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ।ਨੰਗਲ਼ ਨੇ ਦਸਿਆ ਕਿ ਅਸੀਂ ਅੱਜ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਸੂਬੇ ਅੰਦਰ ਕਾਂਗਰਸ ਸਰਕਾਰ ਦੁਆਰਾ ਰਾਜਨੀਤਿਕ ਰੰਜਿਸ਼ ਦੇ ਤਹਿਤ ਜਿਹਨਾਂ ਗਰੀਬ ਲੋਕਾਂ ਦੇ ਆਟਾ ਦਾਲ ਸਕੀਮ ਵਾਲੇ ਜੋ ਨੀਲੇ ਕਾਰਡ ਕੱਟੇ ਗਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਚਾਲੂ ਕਰਨ ਅਤੇ ਲੋੜਵੰਦ ਗਰੀਬਾਂ ਦੇ ਹੋਰ ਨਵੇ ਕਾਰਡ ਬਣਵਾਉਣ ਦੀ ਮੰਗ ਕੀਤੀ ਹੈ ਕਿਉਕਿ ਲਾਕਡਾਊਨ ਕਰਕੇ ਗਰੀਬ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ ਹਨ।ਮੰਗ ਪੱਤਰ ਵਿੱਚ ਦੂਜੀ ਮੰਗ ਬਾਰੇ ਨੰਗਲ਼ ਨੇ ਦਸਿਆ ਕੇ 3 ਮਈ ਤੋਂ ਬਾਅਦ ਸਾਰਾ ਬਾਜ਼ਾਰ ਕਰਫ਼ਿਊ ਚ ਢਿੱਲ ਦੇਣ ਕਰਕੇ ਸਮੇ ਮੁਤਾਬਕ ਖ਼ੁਲ ਰਿਹਾ ਹੈ।ਪਰ ਗਰੀਬ ਰੇਹੜੀ ਵਾਲੇ ਜਿਹੜੇ ਫਗਵਾੜਾ ਦਾ ਪ੍ਰਸਿੱਧ ਚੋਪਾਟੀ ਚ ਰੇਹੜੀ ਲਗਾ ਕੇ ਆਪਣਾ ਢਿੱਡ ਭਰਦੇ ਹਨ ਉਹਨਾਂ ਨੂੰ ਹਜੇ ਤੱਕ ਕੋਈ ਰੇਹੜੀ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਉਹ ਵੀ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਸੋ ਉਹਨਾਂ ਨੂੰ ਵੀ ਰੇਹੜੀ ਖੋਲਣ ਦੀ ਇਜਾਜ਼ਤ ਦੇਣ ਲਈ ਮੰਗ ਰੱਖੀ ਹੈ।ਪੱਤਰਕਾਰਾ ਨੂੰ ਨੰਗਲ਼ ਨੇ ਦਸਿਆ ਕਿ ਅੱਜ ਮੰਗ ਪੱਤਰ ਦਿੱਤਾ ਹੈ ਜੇਕਰ ਮੰਗਾਂ ਨਾ ਜਲਦ ਮੰਗੀਆਂ ਗਈਆਂ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।ਇਸ ਮੌਕੇ ਹੋਰ ਪਾਰਟੀ ਵਰਕਰ ਹਾਜ਼ਰ ਸਨ