ਫਗਵਾੜਾ (ਡਾ ਰਮਨ)
ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿੱਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿੱਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿੱਚ ਹੁਕਮ ਜਾਰੀ ਕੀਤੇ ਹਨ ਕਿ ਸਮੂਹ ਆਟਾ ਚੱਕੀਆਂ ਪਹਿਲਾਂ ਵਾਂਗ ਸਾਰਾ ਦਿਨ ਖੁੱਲੀਆਂ ਰਹਿਣਗੀਆਂ। ਕਣਕ ਲੈਣ ਅਤੇ ਜ਼ਰੂਰਤਮੰਦ ਲੋਕਾਂ ਦੇ ਘਰਾਂ ਤੱਕ ਆਟੇ ਦੀ ਡਿਲੀਵਰੀ ਕਰਨ ਦਾ ਸਮਾਂ ਰੋਜ਼ਾਨਾ ਸਵੇਰੇ 5 ਵਜੇ ਤੋਂ 8 ਵਜੇ ਤੱਕ ਦਾ ਹੋਵੇਗਾ।
ਇਸੇ ਤਰਾਂ ਇੱਟਾਂ ਦੇ ਭੱਠਾ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਭੱਠੇ ਪਹਿਲਾਂ ਵਾਂਗ ਖੁੱਲੇ ਰੱਖਣਗੇ। ਕਰਫਿੳੂ ਦੌਰਾਨ ਭੱਠੇ ’ਤੇ ਆਉਣ-ਜਾਣ ਲਈ ਹਰੇਕ ਭੱਠਾ ਮਾਲਕ ਆਪਣਾ ਅਤੇ ਆਪਣੇ ਮੁਨਸ਼ੀ ਦਾ ਮੂਵਮੈਂਟ ਪਾਸ ਜਾਂ ਕਰਫਿੳੂ ਪਾਸ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਪੂਰਥਲਾ ਤੋਂ ਬਣਵਾ ਸਕਦੇ ਹਨ।