* ਕੋਰੋਨਾ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਕੀਤਾ ਜਾਵੇਗਾ ਸਹਿਯੋਗ
ਫਗਵਾੜਾ (ਡਾ ਰਮਨ ) ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਸੀਨੀਅਰ ਆਗੂ ਗੁਰਵਿੰਦਰ ਸਿੰਘ ਪਾਬਲਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਲੋਂ ਭੇਜੇ ਆਕਸੀਮੀਟਰਾਂ ਰਾਹੀਂ ਪਿੰਡਾਂ ਅਤੇ ਸ਼ਹਿਰ ਵਿਚ ਲੋਕਾਂ ਦਾ ਆਕਸੀਜਨ ਲੈਵਲ ਚੈਕ ਕਰਨ ਦੀ ਯੋਜਨਾ ਬਾਰੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਦੇ ਯਤਨਾਂ ਸਦਕਾ ਪੂਰੇ ਪੰਜਾਬ ਦੇ ਹਰ ਵਿਧਾਨਸਭਾ ਹਲਕੇ ਵਿਚ ਆਕਸੀਮੀਟਰ ਭੇਜੇ ਗਏ ਹਨ ਤਾਂ ਜੋ ਕੋਰੋਨਾ ਮਹਾਮਾਰੀ ਵਿਚ ਹਰ ਪਿੰਡ ਅਤੇ ਸ਼ਹਿਰ ਦੇ ਹਰ ਵਾਰਡ ਵਿਚ ਵਲੰਟੀਅਰਾਂ ਦੀਆਂ ਡਿਉਟੀਆਂ ਲਗਾ ਕੇ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਲੋਕਾਂ ਦਾ ਆਕਸੀਜਨ ਲੈਵਲ ਚੈਕ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ ਤਰ•ਾਂ ਮਹਾਮਾਰੀ ਉਪਰ ਕਾਬੂ ਪਾਉਣ ਵਿਚ ਵੀ ਸਹਾਇਤਾ ਮਿਲੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਰੋਨਾ ਨਾਲ ਨਜਿੱਠਣ ਵਿਚ ਬੁਰੀ ਤਰ•ਾਂ ਨਾਕਾਮ ਹੋ ਰਹੀ ਹੈ। ਉਹਨਾਂ ਦੱਸਿਆ ਕਿ ਲੋਕਾਂ ਨੂੰ ਸਰੀਰਿਕ ਦੂਰੀ ਰੱਖਣ, ਮਾਸਕ ਅਤੇ ਸੈਨੀਟਾਈਜਰ ਦਾ ਲਾਜਮੀ ਤੌਰ ਤੇ ਇਸਤੇਮਾਲ ਕਰਨ ਬਾਰੇ ਵੀ ਜਾਗਰੁਕ ਕੀਤਾ ਜਾਵੇਗਾ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਮ ਆਦਮੀ ਵਲੋਂ ਬਤੌਰ ਆਕਸੀ ਮਿੱਤਰ ਨਿਯੁਕਤ ਕੀਤੇ ਵਲੰਟੀਅਰਾਂ ਨਾਲ ਰਾਬਤਾ ਕਰਕੇ ਜਰੂਰੀ ਆਕਸੀਜਨ ਲੈਵਲ ਬਾਰੇ ਜਾਣਕਾਰੀ ਲੈ ਸਕਦੇ ਹਨ ਅਤੇ ਆਪਣਾ ਆਕਸੀਜਨ ਲੈਵਲ ਵਿਚ ਚੈਕ ਕਰਵਾ ਸਕਦੇ ਹਨ। ਮੀਟਿੰਗ ਵਿਚ ਦਿੱਲੀ ਤੋਂ ਪਹੁੰਚੇ ਪਾਰਟੀ ਆਗੂ ਅਭਿਸ਼ੇਕ, ਲਲਿਤ, ਵਿੱਕੀ ਸਿੰਘ, ਹਰਪਾਲ ਸਿੰਘ ਢਿੱਲੋਂ, ਰਵੀ ਖਾਟੀ, ਸੋਢੀ ਖੇੜਾ, ਅਵਤਾਰ ਬਿੱਲਾ, ਰਾਜੇਸ਼ ਕੌਲਸਰ, ਕੁਲਵੰਤ ਨਰੂੜ ਆਦਿ ਹਾਜਰ ਸਨ।