ਸ਼ਾਹਕੋਟ/ਮਲਸੀਆਂ,13 ਮਈ (ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ:ਨੰ.26)ਪੰਜਾਬ ਜਿਲ੍ਹਾ ਜਲੰਧਰ।ਦੇ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ ਅਤੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ 10-10, 15-15 ਸਾਲਾ ਤੋਂ ਕੰਮ ਕਰਦੇ ਠੇਕਾ ਕਾਮਿਆ ਲਈ ਵਿਭਾਗ ਇਸ ਲਾਕਡਾਊਨ ਦਾ ਫਾਇਦਾ ਚੱਕ ਕੇ ਗਲਾ ਘੋਟਣ ਜਾ ਰਿਹਾ ਹੈ, 4000 ਠੇਕਾ ਕਾਮਿਆਂ ਨੂੰ ਇੱਕ ਮਾਰੂ ਏਜੰਸੀ ਅਧੀਨ ਕਵਰ ਕਰ ਰਿਹਾ ਹੈ। ਜਿਸ ਕਰਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਠੇਕਾ ਕਾਮਿਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀ ਵਿਭਾਗੀ ਮੁੱਖੀ ਵੱਲੋਂ ਆਪਣੇ ਇੱਕ ਮਾਰੂ ਪੱਤਰ ਨਾਲ ਸਰਕਾਰੀ ਫੁਰਮਾਨ ਰਾਂਹੀ ਜਥੇਬੰਦੀ ਨੂੰ ਸੂਚਿਤ ਕੀਤਾ ਗਿਆ ਸੀ ਠੇਕਾ ਕਾਮਿਆਂ ਨੂੰ ਆਊਟਸੋਰਸ ਏਜੰਸੀ ਰਾਂਹੀ ਲਿਆ ਕੇ ਉਹਨਾਂ ਦੀਆ ਤਨਖਾਹਾ ਦਾ ਨਵਾਂ ਹੈਡ 00-30 ਬਣਾਇਆ ਜਾ ਰਿਹਾ ਹੈ। ਇਸ ਦਾ ਜਥੇਬੰਦੀ ਲਗਾਤਾਰ ਪੁਰਜੋਰ ਵਿਰੋਧ ਕਰ ਰਹੀ ਹੈ ਅਤੇ ਮੰਗ ਕਰ ਰਹੀ ਹੈ ਕਿ ਠੇਕਾ ਕਾਮਿਆਂ ਨੂੰ ਪਹਿਲਾਂ ਵਾਲੇ ਹੈਡ 02 ਵੇਜਿਜ ਵਿੱਚੋਂ ਤਨਖਾਹਾਂ ਜਾਰੀ ਕੀਤੀਆਂ ਜਾਣ। ਜਥੇਬੰਦੀ ਵੱਲੋ ਆਪਣੇ ਹੱਕਾ ਦੇ ਡਾਕੇ ਨੂੰ ਰੋਕਣ ਲਈ ਮੀਟਿੰਗ ਦਾ ਸਮਾਂ ਮੰਗਦੇ ਸੰਘਰਸ਼ ਦੀਆਂ ਚੇਤਵਨੀਆ ਵੀ ਦਿੱਤੀਆਂ ਗਈਆ ਸਨ। ਪਰੰਤੂ ਜਲ ਸਪਲਾਈ ਦੀ ਮੈਨੈਜਮੈਟ ਵੱਲੋ ਹਾਲੇ ਤੱਕ ਕੋਈ ਵੀ ਮੀਟਿੰਗ ਦਾ ਸਮਾਂ ਜਾਂ ਇਸ ਆਪਣੀ ਮਾਰੂ ਪਾਲਿਸੀ ਉਪਰ ਰੋਕ ਨਹੀ ਲਗਾਈ ਗਈ। ਵਿਭਾਗੀ ਮੁੱਖੀ ਵੱਲੋਂ ਜੋ ਕਿਹਾ ਸੀ ਉਵੇ ਹੀ ਠੇਕਾ ਕਾਮਿਆ ਦੀਆਂ ਤਨਖਾਹਾਂ ਲਈ ਨਵਾਂ ਹੈਡ 00-30 ਤਿਆਰ ਕਰਕੇ ਦਫਤਰਾਂ ਨੂੰ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਅਜਿਹਾ ਕਰਨ ਨਾਲ ਸਮੂਹ ਵਰਕਰਾਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਮੌਕੇ ਤੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ 18 ਤਰੀਖ ਤੋ ਕਾਰਜਾਕਾਰੀ ਇੰਜੀਨੀਅਰ ਦੇ ਦਫਤਰਾਂ ਅੱਗੇ ਵਿਭਾਗ ਦੀ ਸਮੁੱਚੀ ਮੈਨੈਜਮੈਟ ਦੇ ਪੁੱਤਲੇ ਫੂਕੇ ਜਾਣਗੇ ਅਤੇ ਸੰਘਰਸ਼ ਕੀਤਾ ਜਾਵੇ। ਜੇਕਰ ਇਸ ਤੋਂ ਪਹਿਲਾਂ-ਪਹਿਲਾਂ ਵਿਭਾਗ ਵੱਲੋਂ ਕੋਈ ਲਿਖਤੀ ਜਵਾਬ ਨਾ ਦਿੱਤਾ ਗਿਆ ਅਤੇ ਇਸ ਮਾਰੂ ਪੱਤਰ ਨੂੰ ਵਾਪਿਸ ਨਾ ਲਿਆ ਗਿਆ ਤਾ ਜਥੇਬੰਦੀ ਤਿੱਖੇ ਸੰਘਰਸ਼ ਉਲੀਕੇਗੀ