ਮਹਿਤਪੁਰ/ਨਕੋਦਰ,17 ਮਈ (ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ:ਨੰ.26)ਪੰਜਾਬ ਜਿਲ੍ਹਾ ਜਲੰਧਰ ਦੀ ਬਰਾਚ ਨਕੋਦਰ/ਮਹਿਤਪੁਰ ਦੇ ਵਰਕਰ ਸਾਥੀਆਂ ਨੂੰ ਅੱਜ ਆਗੂਆਂ ਵੱਲੋਂ ਫੋਨ ਕਾਨਫਰੰਸ ਰਾਹੀਂ ਵਿਭਾਗ ਦੀਆਂ ਨੀਤੀਆਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਇਸ ਸਬੰਧੀ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਜਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ, ਜਿਲ੍ਹਾ ਪ੍ਰੈੱਸ ਸਕੱਤਰ ਕੁਲਦੀਪ ਚੰਦ ਨਾਹਰ, ਬਰਾਚ ਕਮੇਟੀ ਮੈਂਬਰ ਨਕੋਦਰ/ਮਹਿਤਪੁਰ ਬਲਵੀਰ ਸਿੰਘ ਬਾਜਵਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ 10-10, 15-15 ਸਾਲਾ ਤੋਂ ਕੰਮ ਕਰਦੇ ਠੇਕਾ ਕਾਮਿਆ ਲਈ ਵਿਭਾਗ ਇਸ ਲਾਕਡਾਊਨ ਦਾ ਫਾਇਦਾ ਚੱਕ ਕੇ ਗਲਾ ਘੋਟਣ ਜਾ ਰਿਹਾ ਹੈ, 4000 ਠੇਕਾ ਕਾਮਿਆਂ ਨੂੰ ਇੱਕ ਮਾਰੂ ਏਜੰਸੀ ਅਧੀਨ ਕਵਰ ਕਰ ਰਿਹਾ ਹੈ। ਜਿਸ ਕਰਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਠੇਕਾ ਕਾਮਿਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀ ਵਿਭਾਗੀ ਮੁੱਖੀ ਵੱਲੋਂ ਆਪਣੇ ਇੱਕ ਮਾਰੂ ਪੱਤਰ ਨਾਲ ਸਰਕਾਰੀ ਫੁਰਮਾਨ ਰਾਂਹੀ ਜਥੇਬੰਦੀ ਨੂੰ ਸੂਚਿਤ ਕੀਤਾ ਗਿਆ ਸੀ ਠੇਕਾ ਕਾਮਿਆਂ ਨੂੰ ਆਊਟਸੋਰਸ ਏਜੰਸੀ ਰਾਂਹੀ ਲਿਆ ਕੇ ਉਹਨਾਂ ਦੀਆ ਤਨਖਾਹਾ ਦਾ ਨਵਾਂ ਹੈਡ 00-30 ਬਣਾਇਆ ਜਾ ਰਿਹਾ ਹੈ। ਇਸ ਦਾ ਜਥੇਬੰਦੀ ਲਗਾਤਾਰ ਪੁਰਜੋਰ ਵਿਰੋਧ ਕਰ ਰਹੀ ਹੈ ਅਤੇ ਮੰਗ ਕਰ ਰਹੀ ਹੈ ਕਿ ਠੇਕਾ ਕਾਮਿਆਂ ਨੂੰ ਪਹਿਲਾਂ ਵਾਲੇ ਹੈਡ 02 ਵੇਜਿਜ ਵਿੱਚੋਂ ਤਨਖਾਹਾਂ ਜਾਰੀ ਕੀਤੀਆਂ ਜਾਣ। ਜਥੇਬੰਦੀ ਵੱਲੋ ਆਪਣੇ ਹੱਕਾ ਦੇ ਡਾਕੇ ਨੂੰ ਰੋਕਣ ਲਈ ਮੀਟਿੰਗ ਦਾ ਸਮਾਂ ਮੰਗਦੇ ਸੰਘਰਸ਼ ਦੀਆਂ ਚੇਤਵਨੀਆ ਵੀ ਦਿੱਤੀਆਂ ਗਈਆ ਸਨ। ਪਰੰਤੂ ਜਲ ਸਪਲਾਈ ਦੀ ਮੈਨੈਜਮੈਟ ਵੱਲੋ ਹਾਲੇ ਤੱਕ ਕੋਈ ਵੀ ਮੀਟਿੰਗ ਦਾ ਸਮਾਂ ਜਾਂ ਇਸ ਆਪਣੀ ਮਾਰੂ ਪਾਲਿਸੀ ਉਪਰ ਰੋਕ ਨਹੀ ਲਗਾਈ ਗਈ। ਵਿਭਾਗੀ ਮੁੱਖੀ ਵੱਲੋਂ ਜੋ ਕਿਹਾ ਸੀ ਉਵੇ ਹੀ ਠੇਕਾ ਕਾਮਿਆ ਦੀਆਂ ਤਨਖਾਹਾਂ ਲਈ ਨਵਾਂ ਹੈਡ 00-30 ਤਿਆਰ ਕਰਕੇ ਦਫਤਰਾਂ ਨੂੰ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਅਜਿਹਾ ਕਰਨ ਨਾਲ ਸਮੂਹ ਵਰਕਰਾਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਮੌਕੇ ਤੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ 18 ਤਰੀਖ ਤੋ ਕਾਰਜਾਕਾਰੀ ਇੰਜੀਨੀਅਰ ਦੇ ਦਫਤਰਾਂ ਅੱਗੇ ਵਿਭਾਗ ਦੀ ਸਮੁੱਚੀ ਮੈਨੈਜਮੈਟ ਦੇ ਪੁੱਤਲੇ ਫੂਕੇ ਜਾਣਗੇ ਅਤੇ ਸੰਘਰਸ਼ ਕੀਤਾ ਜਾਵੇ।ਜਿਸ ਦੀ ਲੜੀ ਤਹਿਤ ਜਿਲ੍ਹਾ ਜਲੰਧਰ ਵੱਲੋਂ 21 ਮਈ ਨੂੰ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਜੇਕਰ ਇਸ ਤੋਂ ਪਹਿਲਾਂ-ਪਹਿਲਾਂ ਵਿਭਾਗ ਵੱਲੋਂ ਕੋਈ ਲਿਖਤੀ ਜਵਾਬ ਨਾ ਦਿੱਤਾ ਗਿਆ ਅਤੇ ਇਸ ਮਾਰੂ ਪੱਤਰ ਨੂੰ ਵਾਪਿਸ ਨਾ ਲਿਆ ਗਿਆ ਤਾ ਜਥੇਬੰਦੀ ਤਿੱਖੇ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ