* 1 ਜੁਲਾਈ ਤੋਂ ਲਾਗੂ ਹੋ ਰਹੇ ਸੀ.ਈ.ਏ. ਐਕਟ-2020 ਸਬੰਧੀ ਦਿੱਤਾ ਮੰਗ ਪੱਤਰ
ਫਗਵਾੜਾ (ਡਾ ਰਮਨ ) ਡਾਕਟਰਾਂ ਦੀ ਜੱਥੇ ਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਫਗਵਾੜਾ ਦਾ ਇਕ ਵਫਦ ਅੱਜ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸ੍ਰ. ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ। ਇਸ ਦੌਰਾਨ ਆਈ.ਐਮ.ਏ. ਫਗਵਾੜਾ ਦੀ ਪ੍ਰਧਾਨ ਡਾ. ਮਮਤਾ ਗੌਤਮ ਅਤੇ ਸਾਬਕਾ ਪੰਜਾਬ ਪ੍ਰਧਾਨ ਡਾ.ਐਸ.ਪੀ.ਐਸ. ਸੂਚ ਨੇ ਜੋਗਿੰਦਰ ਸਿੰਘ ਮਾਨ ਨੂੰ ਦੱਸਿਆ ਕਿ ਸੀ.ਈ.ਏ. ਐਕਟ-2020 ਜੋ ਕਿ ਪੰਜਾਬ ਸਰਕਾਰ ਵਲੋਂ ਇਕ ਜੁਲਾਈ ਤੋਂ ਸੂਬੇ ਵਿਚ ਲਾਗੂ ਹੋਣਾ ਹੈ ਉਸ ਨਾਲ ਡਾਕਟਰਾਂ ਨੂੰ ਕਈ ਤਰ•ਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਕ ਮੰਗ ਪੱਤਰ ਵੀ ਸਾਬਕਾ ਮੰਤਰੀ ਮਾਨ ਨੂੰ ਦਿੱਤਾ। ਡਾਕਟਰਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਜੋਗਿੰਦਰ ਸਿੰਘ ਮਾਨ ਨੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨਾਲ ਫੋਨ ਤੇ ਰਾਬਤਾ ਕਰਕੇ ਉਨ੍ਹਾਂ ਦੇ ਨੋਟਿਸ ਵਿਚ ਡਾਕਟਰਾਂ ਦੀਆਂ ਸਮੱਸਿਆਵਾਂ ਲਿਆਂਦੀਆਂ ਅਤੇ ਭਰੋਸਾ ਦਿੱਤਾ ਕਿ ਕੈਪਟਨ ਸਰਕਾਰ ਹਰ ਤਰਾਂ ਨਾਲ ਡਾਕਟਰਾਂ ਦੇ ਹਿਤਾਂ ਦਾ ਧਿਆਨ ਰੱਖੇਗੀ। ਵਫਦ ਵਿਚ ਡਾ. ਹਰਪ੍ਰੀਤ ਕੌਰ ਸਕੱਤਰ ਆਈ.ਐਮ.ਏ. ਫਗਵਾੜਾ, ਡਾ. ਐਸ. ਰਾਜਨ ਸਾਬਕਾ ਪ੍ਰਧਾਨ ਫਗਵਾੜਾ, ਡਾ. ਚਿਮਨ ਅਰੋੜਾ, ਡਾ. ਇੰਦਰਜੀਤ ਸਿੰਘ ਅਤੇ ਕਮਲਜੀਤ ਸਿੰਘ ਹੈਲਥ ਇੰਸਪੈਕਟਰ ਆਦਿ ਹਾਜਰ ਸਨ।