ਸ਼ਾਹਕੋਟ: ਮਲਸੀਆ(ਸਾਹਬੀ ਦਾਸੀਕੇ)

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ (ਚੰਡੀਗੜ੍ਹ) ਦੀਆਂ ਹਦਾਇਤਾ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰ. ਅਮਰਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾ ਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਲੋਹੀਆਂ ਖਾਸ ਸ਼੍ਰੀਮਤੀ ਨੀਲਮ ਸੂਰ ਅਤੇ ਸ਼੍ਰੀਮਤੀ ਨਰਿੰਦਰ ਕੌਰ ਸਰਕਲ ਸੁਪਰਵਾਈਜ਼ਰ ਦੀ ਅਗਵਾਈ ’ਚ ਆਂਗਣਵਾੜੀ ਸੈਂਟਰ ਲਸੂੜੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸਖਸ਼ੀਅਤਾਂ ਨੇ ਸਮਾਜ ਦੀ ਤਰੱਕੀ ਵਿੱਚ ਲੜਕੀਆਂ ਦੀ ਭੂਮਿਕਾ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਵ ਜਨਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਸੀ.ਡੀ.ਪੀ.ਓ. ਨੀਲਮ ਸੂਰ ਨੇ ਨਵ ਜਨਮੀਆਂ ਬੱਚੀਆਂ ਦੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਅਤੇ 18 ਨਵਜਨਮੀਆਂ ਬੱਚੀਆਂ ਨੂੰ ਗਰੂਮਿੰਗ ਕਿੱਟਾ ਵੰਡੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਗੁਰਦੀਪ ਸਿੰਘ ਲੋਹੀਆ ਖਾਸ, ਦਲਜੀਤ ਸਿੰਘ ਗੱਟੀ ਰਾਏਪੁਰ, ਸੁਖਵਿੰਦਰ ਕੌਰ ਸਰਪੰਚ ਲਸੂੜੀ, ਕਸ਼ਮੀਰ ਕੌਰ ਆਂਗਣਵਾੜੀ ਵਰਕਰ, ਸੁਨੀਤਾ ਰਾਣੀ, ਡਾ. ਸੁਰਿੰਦਰ ਸਿੰਘ, ਸੰਦੀਪ ਕੌਰ ਏ.ਐਨ.ਐੱਮ., ਰਾਜ ਰਾਣੀ ਏ.ਐਨ.ਐੱਮ., ਦਲਵੀਰ ਕੌਰ ਐਲ.ਐਚ.ਵੀ., ਅਮਰਜੀਤ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ, ਸਰਬਜੀਤ ਕੌਰ ਪੰਚ, ਤਰਸੇਮ ਲਾਲ ਸਾਬਕਾ ਸਰਪੰਚ ਆਦਿ ਹਾਜ਼ਰ ਸਨ