Home Punjabi-News ਅੱਜ ਸ਼ਾਹਕੋਟ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ...

ਅੱਜ ਸ਼ਾਹਕੋਟ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਯੂਪੀ ਸਰਕਾਰ ਦਾ ਪੁਤਲਾ ਫੂਕਿਆ।(ਨਿਰਮਲ ਸਿੰਘ ਮਲਸੀਆਂ)


ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ/ਮਲਸੀਆਂ ਅੱਜ ਸ਼ਾਹਕੋਟ ਮਲਸੀਆਂ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਸਹੋਤਾ ਦੀ ਅਗਵਾਈ ਹੇਠ।ਰੋਸ ਮਾਰਚ ਰੈਲੀ ਕੱਢੀ ਗਈ। ਸ਼ਾਹਕੋਟ ਅਤੇ ਮਲਸੀਆਂ ਦੇ ਮੇਨ ਚੋਂਕ ਵਿੱਚ ਮੋਦੀ ਸਰਕਾਰ ਅਤੇ ਯੂਪੀ ਦੀ ਯੋਗੀ ਸਰਕਾਰ ਦੇ ਪੁਤਲੇ ਫੂਕੇ ਗਏ। ਨਿਰਮਲ ਸਿੰਘ ਕਾਮਰੇਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ। ਸਰਕਾਰ ਸਾਡੀਆਂ ਉਮੀਦਾਂ ਤੇ ਬਿਲਕੁਲ ਖਰੀ ਨਹੀਂ ਉਤਰੀ। ਉਨ੍ਹਾਂ ਇਹ ਵੀ ਕਿਹਾ।ਕਿ ਸਰਕਾਰ ਦਾ ਕੰਮ ਹੁੰਦਾ ਹੈ ਅਵਾਂਮ ਦੀ ਜਾਨ ਮਾਲ ਅਤੇ ਇਜ਼ਤ ਦੀ ਰਾਖ਼ੀ ਕਰਨੀ।ਪਰ ਤੁਸੀਂ ਦੇਖਿਆ ਹੀ ਹੈ। ਅੱਜ ਸਾਡੇ ਦੇਸ਼ ਵਿੱਚ ਕੁਝ ਵੀ ਸੁਰੱਖਿਅਤ ਨਹੀਂ ਹੈ।ਆਏ ਦਿਨ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁਟੀਆਂ ਜਾ ਰਹੀਆਂ ਹਨ। ਤੁਸੀਂ ਦੇਖਿਆ ਕਿ ਹਾਥਰਸ ਵਿੱਚ ਇੱਕ ਦਲਿਤ ਬੱਚੀ ਨਾਲ ਜੋ ਹੋਇਆ ਹੈ। ਉਸਨੂੰ ਯੂਪੀ ਬੈਠੀ। ਜ਼ਾਲਮ ਸਰਕਾਰ ਨੇ ਉਸਨੂੰ ਕੋਈ ਇਨਸਾਫ ਨਹੀਂ ਦਿਵਾਇਆ। ਤੇ ਨਾਂ ਹੀ । ਨਾਂ ਹੀ ਮੋਦੀ ਸਰਕਾਰ ਦੀ ਨੀਂਦ ਖੁਲੀ ਹੈ। ਯੂਪੀ ਵਿੱਚ ਇੱਕ ਲੜਕੀ ਦੀ ਇੱਜ਼ਤ ਲੁੱਟੀ ਗਈ ਉਸਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ
ਅਤੇ ਜੀਭ ਕੱਟ ਦਿੱਤੀ ਗਈ। ਇਸ ਤੋਂ ਜ਼ਿਆਦਾ ਸਾਨੂੰ ਹੋਰ ਕਿੰਨਾ ਕੁ ਜ਼ਲੀਲ ਹੋਣਾ ਪਵੇਗਾ। ਅਸੀਂ ਸਰਕਾਰ ਕੋਲੋਂ ਬੱਸ ਇਨ੍ਹਾਂ ਹੀ ਪੁੱਸ਼ਣਾ ਚਾਹੁੰਦੇ ਹਾਂ।ਕਿ ਯੂਪੀ ਵਿੱਚ ਪੁਲਿਸ ਵਾਲਿਆਂ ਨੇ । ਰਾਤ ਦੇ ਢਾਈ ਵਜੇ ਲੜਕੀ ਦਾ ਸਸਕਾਰ ਕਰ ਦਿੱਤਾ ਬੱਚੀ ਦੇ ਮਾਤਾ ਪਿਤਾ ਅਤੇ ਪਰਿਵਾਰ ਨੂੰ ਅੰਤਿਮ ਦਰਸ਼ਨ ਤੱਕ ਨਹੀਂ ਕਰਨ ਦਿੱਤੇ ਗਏ। ਕਿਉਂ ਐਸਾ ਕਿਉਂ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਨਿਰਮਲ ਸਿੰਘ ਮਲਸੀਆਂ ਤਾਰਾ ਸਿੰਘ ਥੰਮੂ ਵਾਲ, ਹਰਭਜਨ ਸਿੰਘ, ਰਾਕੇਸ਼ ਕੁਮਾਰ ਸੂਦ, ਕਰਨਵੀਰ ਜੱਜ, ਬਲਦੇਵ ਸਿੰਘ,ਸੀਤਾ ਰਾਮ,ਨਾਹਰ ਸਿੰਘ, ਸਰਬਜੀਤ ਸਿੰਘ ਮੀਏਂ ਵਾਲ, ਸੁਖਦੇਵ ਸਿੰਘ,ਵਿਕੀ ਤੇ ਲਵਪ੍ਰੀਤ ਆਦਿ ਹਾਜ਼ਰ ਹੋਏ।


ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ