(ਨਰਿੰਦਰ ਭੰਡਾਲ)

ਅੱਜ ਸਥਾਨਕ ਪੀ.ਟੀ.ਐਮ ਆਰੀਆ ਕਾਲਜ ਨੂਰਮਹਿਲ ਵਿਖੇ ਵਿਦਿਆਰਥਣਾਂ ਦੀਆਂ ਸਲਾਨਾ ਪ੍ਰੀਖਿਆਵਾਂ ਵਿਚਲੀ ਸਫਲਤਾ ਅਤੇ ਚੰਗੇਰੇ ਨਤੀਜਿਆਂ ਦੀ ਸ਼ੁੱਭ ਕਾਮਨਾ ਕਰਦਿਆਂ ਕਾਲਜ ਵਿੱਚ ” ਅਸ਼ੀਰਵਾਦ ” ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਕਾਲਜ ਵਿਦਿਆਰਥਣਾਂ ਤਾਨੀਆ ਅਤੇ ਸਾਥਣਾਂ ਵਲੋਂ ਰਸ – ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਕੁੰਦੀ ਜੀ ਅਤੇ ਕਾਲਜ ਦੇ ਪ੍ਰਿਸੀਪਲ ਡਾਤਜਿੰਦਰ ਕੌਰ ਨੇ ਵਿਦਿਆਰਥਣਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਚੰਗੇ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਿਆ ਅਤੇ ਇਸ ਮੌਕੇ ਆਏ ਹੋਏ ਕਮੇਟੀ ਮੈਂਬਰਾਂ , ਵੱਖ – ਵੱਖ ਸਕੂਲਾਂ ਅਤੇ ਕਾਲਜਾਂ ਦੇ ਪ੍ਰਿਸੀਪਲਾ ਅਤੇ ਹੋਰ ਪਨਵੰਤੇ ਸੱਜਣਾਂ ਦਾ ਕਾਲਜ ਪਹੁੰਚਣ “ਤੇ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਗੁਰੂ ਦਾ ਲੰਗਰ ਵਰਤਾਇਆ ਗਿਆ।