ਸ਼ਾਹਕੋਟ , ਮਲਸੀਆਂ,(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ) ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਨੇ ਦੱਸਿਆ ਕਿ ਇਸ ਤੋਂ ਬਚਾਅ ਹੀ ਇਸਦਾ ਇੱਕੋ ਇੱਕ ਇਲਾਜ਼ ਹੈ। ਉਹਨਾਂ ਦੱਸਿਆ ਕਿ ਸਰਕਾਰ ਹੋ ਸਖਤੀ ਨਵਜੋਤ ਕਰ ਰਹੀ ਓਹ ਬਿਲਕੁਲ ਜਾਇਜ ਹੈ ਪਰ ਇਸ ਦੇ ਨਾਲ ਨਾਲ ਸਰਕਾਰ ਇਸ ਗੱਲ ਵੱਲ ਵੀ ਵਿਸ਼ੇਸ਼ ਧਿਆਨ ਦੇਵੇ ਕਿ ਸਖਤੀ ਦੇ ਨਾਲ ਨਾਲ ਸਹੂਲਤ ਵੀ ਲੋਕਾਂ ਤੱਕ ਪਹੁੰਚ ਸਕੇ।ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਹਜਾਰਾਂ ਪਰਿਵਾਰ ਹਨ ਜਿਹੜੇ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਹਨ ਜਾਂ ਜਿਹੜੇ ਸਿਰਫ ਦੋ ਚਾਰ ਦਿਨ ਦੇ ਰਾਸ਼ਨ ਦਾ ਜੁਗਾੜ ਕਰਨ ਦੇ ਹੀ ਸਮਰੱਥ ਹਨ ਸੋ ਸਰਕਾਰ ਇਹ ਯਕੀਨੀ ਬਣਾਏ ਕਿ ਕੋਈ ਵੀ ਪੰਜਾਬ ਵਾਸੀ ਭੁੱਖਾ ਨਾ ਰਹੇ ਤੇ ਲੋਕ ਵੀ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੀਆਂ ਲੋੜਾਂ ਸੀਮਤ ਰੱਖਣ। ਉਹਨਾਂ ਕਿਹਾ ਕਿ ਮੇਰੀ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਦੁਬਾਰਾ ਸਰਕਾਰ ਲੋਕਾਂ ਪ੍ਰਤੀ ਉਹੀ ਰਵੱਈਆ ਨਾ ਅਪਣਾਏ ਜੋ ਪਿਛਲੇ ਦਿਨੀਂ ਹੜ੍ਹ ਪੀੜਤਾਂ ਲਈ ਅਪਣਾਇਆ ਸੀ। ਉਸ ਵਖਤ ਤਾਂ ਸੰਗਤ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸੇਵਾ ਕਰ ਕੇ ਸਰਕਾਰ ਦੇ ਮਾੜੇ ਪ੍ਰਬੰਧਾਂ ਤੇ ਪਰਦਾ ਪਾ ਦਿੱਤਾ ਸੀ ਪਰ ਇਸ ਵਾਰ ਕਿਉਂ ਕਿ ਵਾਇਰਸ ਕਾਰਨ ਲੋਕ ਬਾਹਰ ਨਹੀਂ ਨਿਕਲਣਗੇ ਇਸ ਲਈ ਸਾਰਾ ਜਿੰਮਾ ਸਰਕਾਰ ਨੂੰ ਹੀ ਚੁੱਕਣਾ ਪਵੇਗਾ।ਲੋਕ ਸਿਰਫ ਘਰਾਂ ਵਿੱਚ ਰਹਿ ਕੇ ਹੀ ਸਰਕਾਰ ਦਾ ਸਹਿਯੋਗ ਕਰ ਸਕਦੇ ਹਨ