ਸ਼ਾਹਕੋਟ/ਮਲਸੀਆਂ,29 ਮਾਰਚ(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ) ਪੂਰੇ ਪੰਜਾਬ ਵਿਚ ਕਰੋਨਾ ਦੇ ਫੈਲਾ ਨੂੰ ਰੋਕਣ ਲਈ ਕਰਫਿਊ ਲਗਿਆਂ ਹੋਇਆ ਹੈ।ਅਤੇ ਸਮੂਹ ਪੰਜਾਬ ਵਾਸੀ ਆਪਣਾ ਕਾਰੋਬਾਰ ਬੰਦ ਕਰਕੇ ਆਪੋ ਆਪਣੇ ਘਰਾਂ ਵਿੱਚ ਬੈਠੇ ਹਨ।ਅਤੇ ਦੁਜੇ ਪਾਸੇ ਸਰਾਬ ਦੇ ਕਾਰੋਬਾਰੀ ਸਰਕਾਰੀ ਹੁਕਮਾਂ ਨੂੰ ਟਿੱਚ ਨਹੀਂ ਸਮਝਦੇ ਹੋਏ ਠੇਕਾ ਖੋਲਕੇ ਸਰੇਆਮ ਸਰਾਬ ਵੇਚ ਰਹੇ ਹਨ।ਮਲਸੀਆਂ ਵਿਖੇ ਲੋਹੀਆਂ ਰੋੜ ਤੇ ਸਰਾਬ ਦਾ ਠੇਕਾ ਖੁਲਣ ਸਬੰਧੀ ਕਵਰੇਜ਼ ਕਰ ਰਹੇ ਪੱਤਰਕਾਰ ਨੂੰ ਕਵਰੇਜ਼ ਕਰਨ ਤੋਂ ਰੋਕਣ ਤੇ ਮਾੜਾ ਵਤੀਰਾ ਕਰਨ ਸਬੰਧੀ ਸਮਾਚਾਰ ਪ੍ਰਕਾਸ਼ਿਤਧੀ ਪਹਿਲਾਂ ਵੀ ਸਮਾਚਾਰ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ।ਪਰ ਪ੍ਰਸ਼ਾਸਨ ਦੀ ਢਿੱਲ ਮੱਠ ਕਾਰਨ ਅਤੇ ਕੋਈ ਕਾਰਵਾਈ ਹੋਣ ਕਾਰਨ ਅੱਜ ਮਲਸੀਆਂ ਵਿਖੇ ਸਰਾਬ ਦਾ ਠੇਕਾ ਅੱਜ ਦੁਪਹਿਰ ਸਮੇਂ ਵੀ ਖੁਲ੍ਹਾ ਹੋਇਆ ਸੀ,ਤੇ ਸਰਾਬ ਦੀ ਸੇਲ ਹੋ ਰਹੀ ਸੀ।ਇਹ ਵੀ ਵਰਣਨਯੋਗ ਹੈ ਕਿ ਇਹ ਸਰਾਬ ਦਾ ਠੇਕਾ ਮਲਸੀਆਂ ਦੇ ਮੇਨ ਚੋਂਕ ਜਿਥੇ ਕਿ 24 ਘੰਟੇ ਪੁਲਿਸ ਦਾ ਨਾਕਾ ਰਹਿੰਦਾ ਹੈ। ਤੇ ਕਰੀਬ 100 ਫੁੱਟ ਦੀ ਦੂਰੀ ਤੇ ਹੈ। ਪਤਰਕਾਰਾਂ ਨੂੰ ਦੇਖਕੇ ਠੇਕੇ ਦੇ ਅੰਦਰ ਮੰਜੂਦ ਕਰਿੰਦੇ ਠੇਕੇ ਦਾ ਸਟਰ ਸੁੱਟ ਕੇ ਭੱਜ ਗਏ।ਮੋਕੇ ਤੇ ਪੂੱਜੇ ਪੁਲਿਸ ਪਾਰਟੀ ਅਤੇ ਚੋਂਕੀ ਮਲਸੀਆਂ ਦੇ ਇੰਚਾਰਜ਼ ਇੰਸਪੈਕਟਰ ਸੰਜੀਵਨ ਸਿੰਘ ਨੇ ਆਪਣੇ ਕੋਲੋਂ ਤਾਲਾ ਮੰਗਵਾ ਕੇ ਠੇਕੇ ਨੂੰ ਲਾ ਦਿੱਤਾ।