ਫਗਵਾੜਾ(ਡਾ ਰਮਨ /ਅਜੇ ਕੋਛੜ )ਅੱਜ ਪਿੰਡ ਪਲਾਹੀ ਦੀ ਸੰਗਤ ਵਲੋਂ ਲਗਾਏ ਗਏ ਹੋਲਾ- ਮੁਹੱਲਾ ਲੰਗਰ ਦੀ ਸਮਾਪਤੀ ਵਾਲੇ ਦਿਨ ਫਗਵਾੜਾ ਦੇ ਐਮ.ਐਲ.ਏ. ਅਤੇ ਸਾਬਕਾ ਆਈ.ਏ.ਐਸ. ਮਾਣਯੋਗ ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੋ ਦਿਨਾਂ ਲੰਗਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅੰਨਦਪੁਰ ਸਾਹਿਬ ਜਾ ਅਤੇ ਉਥੋਂ ਆ ਰਹੀਆਂ ਸੰਗਤਾਂ ਨੇ ਲੰਗਰ ਛਕਿਆ। ਇਸ ਸਮੇਂ ਗੁਰਮੀਤ ਪਲਾਹੀ, ਸੁਰਜਣ ਸਿੰਘ ਲੰਬੜਦਾਰ, ਸਰਬ ਨੌਜਵਾਨ ਸਭਾ ਦੀ ਟੀਮ ਸੁਖਵਿੰਦਰ ਸਿੰਘ, ਮਨਮੀਤ ਮੇਵੀ, ਪਰਮਿੰਦਰ ਸਿੰਘ, ਉਂਕਾਰ ਸਿੰਘ ਜਗਦੇਵ, ਦਲਵਾਰਾ ਸਿੰਘ ਪਲਾਹੀ ਅਤੇ ਪਲਾਹੀ ਪਿੰਡ ਦੇ ਪੰਚਾਇਤ ਮੈਂਬਰ ਹਾਜ਼ਰ ਹੋਏ ।