Home Punjabi-News ਅੱਜ ਨੂਰਮਹਿਲ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੀ. ਏ. ਯੂ ਵਲੋਂ ਕ੍ਰਿਸ਼ੀ ਵਿਗਿਆਨ...

ਅੱਜ ਨੂਰਮਹਿਲ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੀ. ਏ. ਯੂ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਿਖੇ ” ਪਵਣੁ ਗੁਰੂ ਪਾਣੀ ਮਾਤਾ ਧਰਿਤ ਮਹਤੁ ” ਵਿਖੇ ਤਹਿਤ ਕਿਸ਼ਾਨ ਮੇਲਾ ਲਗਾਇਆ ਗਿਆ

ਨੂਰਮਹਿਲ 6 ਫਰਵਰੀ ( ਨਰਿੰਦਰ ਭੰਡਾਲ ) ਪੰਜਾਬ ਐਗਰੀਕਲਚਲ ਯੂਨੀਵਰਸਿਟੀ (ਪੀ.ਏ.ਯੂ ) ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ,ਨੂਰਮਹਿਲ ਜਲੰਧਰ ਵਿਖੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ” ਵਿਸ਼ੇ ਤਹਿਤ ਕਿਸ਼ਾਨ ਮੇਲਾ ਲਗਾਇਆ ਗਿਆ। ਡਾ.ਕੁਲਦੀਪ ਸਿੰਘ ਐਸੋਸੀਏਟ ਡਾਇਰੈਕਟਰ (ਟ੍ਰੋ ) ਕੇਵੀਕੇ, ਨੂਰਮਹਿਲ ਜਲੰਧਰ ਨੇ ਸਾਰੇ ਪਤਵੰਤਿਆ ਦਾ ਸਵਾਗਤ ਕੀਤਾ ਅਤੇ ਜਿਲਾ ਜਲੰਧਰ ਦੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਮਹੱਤਤਾ ਬਾਰੇ ਦੱਸਿਆ। ਸ਼੍ਰੀ ਵਰਿੰਦਰ ਕੁਮਾਰ ਸ਼ਰਮਾਂ ਡਿਪਟੀ ਕਮਿਸ਼ਨਰ ਜਲੰਧਰ ਨੇ ਕਿਸ਼ਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਲਈ ਅਗਲੇ ਸੀਜਨ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ। ਆਪਣੇ ਭਾਸ਼ਣ ਦੌਰਾਨ , ਉਹਨਾਂ ਨੇ ਹੁਨਰ ਵਿਕਾਸ਼ ਸਿਖਲਾਈ ਲਈ ਕੇਵੀਕੇ ਦੇ ਵਿਗਿਆਨੀਆਂ ਦੇ ਸੰਪਰਕ ਵਿੱਚ ਆਉਣ ਤੇ ਜ਼ੋਰ ਦਿੱਤਾ। ਸ.ਜਗਬੀਰ ਸਿੰਘ ਬਰਾੜ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ਼ ਕਾਰਪੋਰੇਸ਼ਨ ਲਿਮਟਡ ( ਪੀ,ਡਬਲਯੂ ਆਰ.ਐਮ.ਡੀ.ਸੀ ) ਦੇ ਚੇਅਰਮੈਂਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਗਲੀ ਪੀੜੀ ਦੀ ਭਲਾਈ ਲਈ ਪਾਣੀ ਦੇ ਸਰੋਤਾ ਦੀ ਬੱਚਤ ਕਰਨ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕੁਦਰਤੀ ਜਲ ਭੰਡਾਰਾ ਨੂੰ ਬਚਾਉਣ ਲਈ ਪਾਣੀ ਦੇ ਚੈਨਲਾ ਦੀ ਸਾਂਭ-ਸੰਭਾਲ ਕਰ ਲਈ ਕਿਸ਼ਾਨ ਨੂੰ ਸੰਬੋਧਨ ਕਰਦਿਆਂ ਹਾਜਰੀਨ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਪ੍ਰਦੂਸ਼ਿਤ ਨਾਂ ਕਰਨ ਅਤੇ ਵੱਖ -ਵੱਖ ਫਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ ਤਕਨਾਲੋਜੀ ਦੀ ਪਾਲਣਾ ਕਰਨ।
ਡਾ. ਅਰਵਿੰਦ ਕੁਮਾਰ ,ਸਾਇੰਸਦਾਨ,ਅਟਾਰੀ ,ਪੀਏਯੂ, ਲੁਧਿਆਣਾ ਨੇ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਵਿਚ ਸਿਖਲਾਈ ਅਤੇ ਅਟਾਰੀ ਦੀ ਭੂਮਿਕਾ ਬਾਰੇ ਦੱਸਿਆ। ਇਸ ਮੇਲੇ ਵਿੱਚ ਪਾਣੀ ਦੀ ਬੱਚਤ ਅਤੇ ਫਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ ਤਕਨਾਜੋਲੀ ਦੇ ਮਾਡਲਾਂ ਦਾ ਪ੍ਰਦਰਸ਼ਨ ਕੀਤਾ ਗਿਆ। ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਐਗਰੋ – ਇੰਡਸਟਰੀ ਅਤੇ ਹੋਰ ਸਹਿਯੋਗੀ ਵਿਭਾਗਾਂ ਵਲੋਂ ਕਿਸ਼ਾਨਾਂ ਦੇ ਲਾਭ ਲਈ ਵੱਖ -ਵੱਖ ਪ੍ਰਦਰਸ਼ਨੀਆਂ ਦਾ ਪ੍ਰਬੰਧ ਵੀ ਕੀਤਾ ਗਿਆ। ਵੱਖ-ਵੱਖ ਸਬਜ਼ੀਆਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ,ਫਲਾਂ ਦੇ ਪੌਦਿਆਂ ਦੀ ਸਮੱਗਰੀ ਲਾਉਣ ਅਤੇ ਪੀਏਯੂ ਸਾਹਿਤ ਆਦਿ ਵੀ ਕਿਸ਼ਾਨਾਂ ਨੂੰ ਵੰਡੇ ਗਏ। ਇਸ ਤੋਂ ਇਲਾਵਾ ਮਾਹਿਰਾਂ ਵਲੋਂ ਕਿਸ਼ਾਨਾਂ ਦੀਆਂ ਪ੍ਰਸ਼ਨਾਂ ਨੂੰ ਵੀ ਸਬੰਧੋਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪ੍ਰਤੀਯੋਗਤਾ ਜਿਵੇ ,ਪੋਸਟਰ ਮਾਡਲ ਅਤੇ ਘੋਸਣਾਵਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਡਾ.ਕੁਲਦੀਪ ਸਿੰਘ ਨੇ ਸਾਰੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਸਮੇਤ ਕਿਸ਼ਾਨ ਮੇਲੇ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ।
ਇਸ ਮੌਕੇ ਵਨੀਤ ਸ਼ਰਮਾਂ ਐਸ.ਡੀ.ਐਮ.ਫਿਲੌਰ , ਪ੍ਰਗਣ ਸਿੰਘ ਨਾਈਬਤਹਿਸੀਲਦਾਰ ਨੂਰਮਹਿਲ , ਰਣਜੀਤ ਸਿੰਘ ਹੁੰਦਲ , ਓਮ ਪ੍ਰਕਾਸ਼ ਕੁੰਦੀ , ਪੰਡਤ ਨੱਥੂ ਰਾਮ ,ਮਨੋਹਰ ਲਾਲ ਤਕਿਆਰ ਸਾਬਕਾ ਕੌਂਸਲਰ , ਇੰਦਰਪਾਲ ਸਿੰਘ ਮੱਕੜ੍ਹ , ਚਰਨ ਸਿੰਘ ਰਾਜੋਵਾਲ , ਗੁਰਦੀਪ ਸਿੰਘ ਥੰਮਨਵਾਲ , ਸੰਦੀਪ ਸ਼ਰਮਾਂ , ਖੁਸ਼ਪਾਲ ਚੀਮਾਂ, ਗੁਰਦੀਪ ਸਿੰਘ ਸਾਬਕਾ ਸਰਪੰਚ ਅਤੇ ਆਲੇ- ਦੁਆਲੇ ਪਿੰਡਾਂ ਤੋਂ ਕਿਸ਼ਾਨ ਹਾਜ਼ਰ ਸਨ।