ਨੂਰਮਹਿਲ 26 ਜਨਵਰੀ
( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਵਿਖੇ ਗਣਤੰਤਰ ਦਿਵਸ ਤੇ ਨਗਰ ਕੌਸ਼ਲ ਨੂਰਮਹਿਲ ਵਿਖੇ ਸਰਕਾਰੀ ਝੰਡਾ ਲਿਹਰਾਉਣ ਦਾ ਰਸਮ ਪ੍ਰਧਾਨ ਜਗਤ ਮੋਹਨ ਸ਼ਰਮਾ ਨੇ ਕੀਤੀ। ਇਸੇ ਦੌਰਾਨ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਝੰਡਾ ਲਿਹਰਾਉਣ ਦੀ ਰਸਮ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਐਮ ਐਲ ਏ ਨਕੋਦਰ ਨੇ ਕੀਤੀ। ਇਸ ਦੌਰਾਨ ਨੂਰਮਹਿਲ ਲੰਬਰਦਾਰ ਯੂਨੀਅਨ ਨੂਰਮਹਿਲ ਦੇ ਸਬ ਤਹਿਸੀਲ ਤੇ ਸ ਜਗਬੀਰ ਸਿੰਘ ਬਰਾੜ ਹਲਕਾ ਇੰਚਰਾਜ਼ ਕਾਂਗਰਸ ਨਕੋਦਰ ਨੇ ਝੰਡਾ ਲਿਹਰਾਇਆਂ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ। ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਦੇ ਪੁਲਿਸ ਪਾਰਟੀ ਨੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸ. ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈਡ ਪੰਜਾਬ ਨੇ ਕੀਤੀ। ਇਸ ਮੌਕੇ ਤੇ ਸਮਾਂ ਰੋਸ਼ਨ ਕਰਨ ਦੌਰਾਨ ਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਐਮ ਐਲ ਏ ਨਕੋਦਰ , ਸ਼੍ਰੀ ਓਮ ਪ੍ਰਕਾਸ਼ ਕੁੰਦੀ , ਜਗਤਮੋਹਨ ਸ਼ਰਮਾਂ ਪ੍ਰਧਾਨ ਨਗਰ ਕੌਸ਼ਲ ਨੂਰਮਹਿਲ , ਗੁਰਦੀਪ ਸਿੰਘ ਤੱਗੜ੍ਹ ਸਾਬਕਾ ਸਰਪੰਚ , ਜੰਗ ਬਹਾਦਰ ਕੋਹਲੀ ਵਾਇਸ ਪ੍ਰਧਾਨ ਨਗਰ ਕੌਸ਼ਲ ਨੂਰਮਹਿਲ , ਰਾਜ ਕੁਮਾਰ ਸਹੋਤਾ ਕੌਂਸਲਰ , ਸੁਨੀਲ ਕੋਹਲੀ , ਪ੍ਰਿਸੀਪਲ ਅਨਿਲ ਚੰਨਣ , ਸੁਰਿੰਦਰ ਸ਼ਰਮਾਂ ,ਰਾਜੀਵ ਮਿਸ਼ਰ , ਅਭਿਸੇਕ ਸ਼ਰਮਾਂ , ਗੁਰਨਾਮ ਸਿੰਘ ਕੰਦੋਲਾ , ਜਰਨੈਲ ਸਿੰਘ ਸਾਬਕਾ ਪ੍ਰਿਸੀਪਲ ਨੂਰਮਹਿਲ , ਡਾਕਟਰ ਮਨਜੀਤ ਸਿੰਘ , ਵਿਨੋਦ ਜੱਸਲ ਕੌਂਸਲਰ ਅਤੇ ਦਿਵਿਆ ਜਯੋਤੀ ਸੰਸਥਾਨ ਨੂਰਮਹਿਲ ਤੋਂ ਸੁਵਾਮੀ ਜੀ ਪਹੁੰਚੇ । ਇਸ ਸਮਾਗਮ ਦੌਰਾਨ ਵੱਖ -ਵੱਖ ਸਕੂਲੀ ਬੱਚਿਆਂ ਨੇ ਧਾਰਮਿਕ ਸ਼ਬਦ , ਦੇਸ਼ ਭਗਤੀ ਦੇ ਗੀਤ ,ਕਰੋਗਾਰਫਰੀ , ਨਾਟਕ , ਗਿੱਧਾ , ਭੰਗੜਾ ਆਦਿ ਪ੍ਰੌਗਰਾਮ ਪੇਸ਼ ਕੀਤਾ ਗਿਆ। ਸਕੂਲੀ ਬੱਚਿਆਂ ਨੂੰ ਸਕੂਲ ਵਿੱਚੋ ਫਸਟ ਆਉਣ ਤੇ 20-20 ਹਜ਼ਾਰ ਰੁਪਏ ਦੇ ਚੈਕ ਵੀ ਦਿੱਤੇ ਗਏ। ਵੱਖ – ਵੱਖ ਸਕੂਲੀ ਬੱਚਿਆਂ ਨੂੰ ਧਾਰਮਿਕ ਤੇ ਸੱਭਿਆਚਾਰਕ ਪ੍ਰੌਗਰਾਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆਂ। ਇਸ ਮੌਕੇ ਅਮਨਦੀਪ ਸਿੰਘ ਫਰਵਾਲਾ ਮੈਂਬਰ ਜ਼ਿਲਾ ਪਰਿਸ਼ਦ ਨੂਰਮਹਿਲ , ਮੁਕੇਸ਼ ਭਾਰਦਵਾਜ ਬੇ ਜੇ ਪੀ ਆਗੂ , ਭੂਸ਼ਣ ਸ਼ਰਮਾ , ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ, ਏ ਐਸ ਆਈ ਦਿਨੇਸ਼ ਕੁਮਾਰ , ਮਨੋਹਰ ਤਕਿਆਰ , ਰਾਕੇਸ਼ ਕੁਮਾਰ ਕੌਂਸਲਰ , ਬਲਦੇਵ ਕੁਮਾਰ ਮਹਿਮੀ , ਪ੍ਰਵੇਸ਼ ਭਾਰਦਵਾਜ , ਸ਼ਿਵਾ ਕੋਹਲੀ , ਵਿੱਕੀ ਕੋਛੜ , ਜਗਜੀਤ ਸਿੰਘ ਰੂਪਰਾਂ , ਇੰਦਰਜੀਤ ਸਿੰਘ ਜੋਸ਼ੀ , ਨੱਥੂ ਰਾਮ , ਪ੍ਰਿਸੀਪਲ ਡਾਕਟਰ ਤਜਿੰਦਰ ਕੌਰ , ਮੁਨੀਸ਼ ਕੁਮਾਰ ਕਾਲੀ , ਜਤਿੰਦਰ ਕੁਮਾਰ ਨਈਅਰ ਅਤੇ ਸਕੂਲ ਬੱਚੇ ਅਤੇ ਸਟਾਫ਼ ਹਾਜ਼ਰ ਸਨ।