ਨੂਰਮਹਿਲ 9 ਅਪ੍ਰੈਲ ( ਨਰਿੰਦਰ ਭੰਡਾਲ , ਜਸਵੀਰ ਸਿੰਘ ) ਪੰਜਾਬ ਸਰਕਾਰ ਅਤੇ ਡੀ.ਸੀ.ਸਾਹਿਬ ਜਲੰਧਰ ਹੁਕਮਾਂ ਅਨੁਸਾਰ ਅੱਜ ਨਕੋਦਰ ਰੋਡ ਕਲੌਨੀ ਨੂਰਮਹਿਲ ਵਿਖੇ ਲੋੜਵੰਦ 22 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਪਰਗਣ ਸਿੰਘ ਨਾਇਬ ਤਹਿਸੀਲਦਾਰ ਨੂਰਮਹਿਲ ਰਾਸ਼ਨ ਦੇਣ ਆਏ ਬੋਲਦਿਆਂ ਸ਼ਹਿਰ ਵਾਸੀਆਂ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਡੀ.ਸੀ ਦੇ ਹੁਕਮਾਂ ਦੀ ਪਾਲਣਾ ਕਰੋ ਜੋ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਆਪਣੇ – ਆਪਣੇ ਘਰਾਂ ਰਹਿਣ ਦੀ ਅਪੀਲ ਕੀਤੀ ਗਈ। ਜੋ ਵੀ ਸਰਕਾਰ ਵਲੋਂ ਵੀ ਰਾਸ਼ਨ ਆਵੇਗਾ ਘਰ – ਘਰ ਦਿੱਤਾ ਜਾਵੇਗਾ। ਕਿਸੇ ਵੀ ਕਿਸ਼ਮ ਦੀ ਕਮੀ ਨਹੀਂ ਆਉਣ ਨਹੀਂ ਦਿੱਤੀ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਤੱਗੜ , ਦਿਨੇਸ਼ ਸੰਧੂ ਨੰਬਰਦਾਰ , ਰਾਕੇਸ਼ ਕਲੇਰ ਸਾਬਕਾ ਕੋਸਲਰ , ਦਵਿੰਦਰ ਪਾਲ ਚਾਹਲ ਸਮਾਜ ਸੇਵਕ ਨੂਰਮਹਿਲ , ਜੱਸੀ ਨੂਰਮਹਿਲੀਆਂ , ਏ.ਐਸ.ਆਈ ਜਗਤਾਰ ਸਿੰਘ ਮਦਨ ਲਾਲ ਕਲੇਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।