(ਕਸ਼ਮੀਰ ਸਿੰਘ)

ਅੱਜ ਨਕੋਦਰ ਵਿਖੇ ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਵੱਲੋਂ,ਭਾਰਤ ਰਤਨ ਭਾਰਤ ਸੰਵਿਧਾਨ ਨਿਰਮਾਤਾ ਡਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ,64 ਵੇ ਪ੍ਰੀ ਨਿਰਵਾਹਣ ਦਿਵਸ ਮਨਾਇਆ ਗਿਆ ,ਇਸ ਮੌਕੇ ਵੱਖ ਵੱਖ ਸੰਸਥਾ ਅਤੇ ਪਾਰਟੀ ਦੇ ਅਹੁਦੇਦਾਰਾਂ ਅਤੇ ਨਕੋਦਰ ਪ੍ਰਸ਼ਾਸਨ ਨੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਮੌਕੇ ਚੇਅਰਮੈਨ ਪੰਜਾਬ ਦਵਿੰਦਰ ਕਲੇਰ ਅਤੇ ਭਾਜਪਾ ਨੇਤਾ ਪੰਜਾਬ ਸੈੱਲ ਦੇ ਮੈਂਬਰ ਨੇ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਤੇ ਹਾਰ ਪਾ ਕੇ ਸੱਚੀ ਸ਼ਰਧਾਂਜਲੀ ਦਿੱਤੀ ਗਈ ,ਅਤੇ ਚੈਅਰਮੈਨ ਕਲੇਰ ਨੇ ਇਸ ਮੌਕੇ ਬਾਬਾ ਸਾਹਿਬ ਜੀ ਦੇ ਮਾਰਗ ਦਰਸ਼ਨ ਤੇ ਚੱਲਣ ਅਤੇ ਯੁਵਾ ਪੀੜੀ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਪੜ ਲਿਖੇ ਕੇ ਉਚ ਡਿਗਰੀਆਂ ਲੈਕੇ ਸਰਕਾਰੀ ਨੌਕਰੀਆਂ ਤੇ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕੀਤੀ ,ਅਤੇ ਚੈਅਰਮੈਨ ਪੰਜਾਬ ਕਿਸ਼ਨ ਲਾਲ ਸ਼ਰਮਾ ਨੇ ਪੰਜਾਬ ਅਤੇ ਭਾਜਪਾ ਨੇਤਾ ਨੂੰ ਨਸ਼ਾ ਮੁਕਤ ਕਰਨ ਲਈ ਯੁਵਾ ਨੂੰ ਅਗੇ ਆਉਣ ਦੀ ਅਪੀਲ ਕੀਤੀ ਅਤੇ ਕਹਿ ਕੀ ਪੰਜਾਬ ਵਿੱਚ ਜੇ ਕੋਈ ਨਸ਼ਾ ਵੇਚ ਦਾ ਹੈ ਤਾਂ ਪਹਿਲਾ ਪ੍ਰਸ਼ਾਸਨ ਨੂੰ ਦੱਸ ਕੇ ਉਸ ਉਪਰ ਕਾਰਵਾਹੀ ਕਾਰਵਾਹੀ ਜਾਵੇ ਤਾਂ ਹੀ ਨਸ਼ਾ ਮੁਕਤ ਪੰਜਾਬ ਹੋਣਾ ਹੈ ਅਤੇ ਪੰਜਾਬ ਨੂੰ ਪੜੇ ਲਿਖੇ ਯੁਵਾ ਦੀ ਲੋੜ ਹੈ ਯੁਵਾ ਹੀ ਦੇਸ਼ ਦੀ ਤਾਕਤ ਹੈ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿੱਤੇ ਨੇ ਅਸੀਂ ਉਨ੍ਹਾਂ ਅਧਿਕਾਰਾਂ ਦੀ ਠੀਕ ਢੰਗ ਨਾਲ ਵਰਤੋਂ ਕਰੀਏ ਤਾਂ ਜੋ ਦੇਸ਼ ਵਿੱਚ ਹੋ ਰਹੇ ਅਪਰਾਧਾਂ ਨੂੰ ਰੋਕ ਸਕੀਏ ,ਇਸ ਮੌਕੇ (ਸਬ ਇੰਸਪੈਕਟਰ ਸ੍ਰੀਮਤੀ ਆਸ਼ਾ ਰਾਣੀ) ਨੇ ਡਾ ਬਾਬਾ ਸਾਹਿਬ ਜੀ ਦੇ ਮਾਰਗ ਦਰਸ਼ਨ ਤੇ ਚੱਲਣ ਲਈ ਅਪੀਲ ਕੀਤੀ ਅਤੇ ਦੇਸ਼ ਦੀ ਬੇਟੀ ਦੀ ਰੱਖਿਆ ਲਈ ਸਬ ਨੂੰ ਅੱਗੇ ਆਉਣ ਦੀ ਲੋੜ ਹੈ ਅਤੇ ਦੇਸ਼ ਦੀਆ ਬੇਟੀਆਂ ਉਪਰ ਹੋ ਰਹੇ ਅਪਰਾਧਾਂ ਨੂੰ ਰੋਕਣ ਲਈ ਸਾਰੇ ਦੇਸ਼ ਵਾਸੀ ਆਪਣਾਂ ਯੋਗਦਾਨ ਅਤੇ ਆਪਣੀ ਬਣਦੀ ਜ਼ੁਮੇਵਾਰੀ ਸਮਝਣ ,
ਇਸ ਮੌਕੇ ਹਾਜ਼ਰ ਪੰਜਾਬ ਪ੍ਰਧਾਨ ਸਰਵਣ ਹੰਸ, ਨੇ ਕਹਿ ਕੀ ਅਗਰ ਅਧਿਕਾਰਾ ਦੀ ਗੱਲ ਕਰੀਏ ਤਾਂ ਸਾਨੂੰ ਸਬ ਨੂੰ ਅਧਿਕਾਰ ਡਾ ਬਾਬਾ ਸਾਹਿਬ ਜੀ ਦੁਬਾਰਾ ਲਿਖੇ ਹੋਏ ਸੰਵਿਧਾਨ ਕਰਕੇ ਮਿਲੇ ਨੇ ਸਾਨੂੰ ਲੋੜ ਹੈ ਕੀ ਅਸੀਂ ਉਨ੍ਹਾਂ ਦੇ ਦਰਸਾਏ ਹੋਏ ਮਾਰਗ ਦਰਸ਼ਨ ਚੱਲੀਏ ,ਇਸ ਮੌਕੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਸ੍ਰੀਮਤੀ,ਲੀਨਾ ਅਗਰਵਾਲ ਅਤੇ ਉਪ ਪ੍ਰਧਾਨ ਸ੍ਰੀਮਤੀ ਅੰਜੂ ਡੇਵਿਡ ਨੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ (ਅਤੇ ਮਾਹਮੰਤ੍ਰੀ ਪੰਜਾਬ ਸਰਦਾਰ ਕਸ਼ਮੀਰਾ ਸਿੰਘ ਲੰਬੜਦਾਰ ਦੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ),ਇਸ ਮੌਕੇ ਹਾਜ਼ਰ ਮਨਜਿੰਦਰ ਸਿੰਘ ਸਕੱਤਰ ਪੰਜਾਬ, ਅਜੇ ਵਰਮਾ ਸਕੱਤਰ ਪੰਜਾਬ ਓ ਬੀ ਸੀ ਮੋਰਚਾ ਪੰਜਾਬ,ਬੀ ਜੇ ਪੀ, ਅਮਿਤ ਵਿਜ ਭਾਜਪਾ ਨੇਤਾ,ਅਤੇ ਸੈੱਲ ਅਧਿਕਾਰੀ ਗੁਲਜ਼ਾਰ ਸਿੰਘ ਪ੍ਰਧਾਨ ਸ਼ਾਹਕੋਟ ,ਲਾਲ ਸਿੰਘ ਉਪ ਪ੍ਰਧਾਨ ਸ਼ਾਹਕੋਟ ,ਸੋਨਾ ਮੱਟੂ ਸਕੱਤਰ ਪੰਜਾਬ ,ਦਰਸ਼ਨ ਮੱਟੂ ਸਕੱਤਰ ਪੰਜਾਬ,ਪਰਮਜੀਤ ਸਿੰਘ ਪ੍ਰਧਾਨ ਜਨ ਜਾਗ੍ਰਿਤੀ ਮੰਚ ,ਹਰਵਿੰਦਰ ਸਿੰਘ ਉਪ ਪ੍ਰਧਾਨ ਮੰਚ, ਜਸਪਾਲ ਮੈਂਬਰ, ਵਿਜੇ ਕੁਮਾਰ ,ਗੁਰਮੇਲ ਸਿੰਘ ਗੇਲੀ ਟੈਂਟ ਹਾਉਸ ,ਜਸਪਾਲ ਭੱਟੀ,ਭੱਟੀ ਕਾਰ ਵਾਸ਼ ਨਕੋਦਰ, ਰਾਜੂ ,ਮਨੋਜ ਕੁਮਾਰ,ਰਾਸ਼ੀ ਕੁਮਾਰ,ਅਮਰੀਕ ਗੰਦਰਾ ,ਅਕਾਸ਼ ਅਰੋੜਾ,ਰਵੀ ਅਤੇ ਹੋਰ ਪਤਵੰਤੇ ਸੱਜਣਾਂ ਹਾਜ਼ਰ ਰਹੇ।