ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ ਥੋੜ੍ਹਾ ਜਿਹਾ ਵਾਧਾ ਕਰਨ ਦਾ ਨਿਰਨਾ ਕੀਤਾ ਹੈ . ਵਾਧੇ ਬਾਰੇ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਇਹ ਵਾਧਾ ਅੱਜ 20 ਅਗਸਤ ਮੰਗਲਵਾਰ ਤੋਂ ਹੀ ਲਾਗੂ ਹੋਵੇਗਾ . ਸਾਧਾਰਨ ਬੱਸਾਂ ਦੇ ਕਿਰਾਏ ਵਿਚ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕੀਤਾ ਗਿਆ ਹੈ .
ਟਰਾਂਸਪੋਰਟ ਮਹਿਕਮੇ ਦੇ ਇੱਕ ਅਫ਼ਸਰ ਦਾ ਕਹਿਣਾ ਸੀ ਪਿਛਲੇ ਸਮੇਂ ਦੌਰਾਨ ਡੀਜ਼ਲ ਦੀਆਂ ਕੀਮਤਾਂ ;ਚ ਹੋਏ ਵਾਧੇ ਕਾਰਨ ਇਹ ਵਾਧਾ ਕਾਫ਼ੀ ਦੇਰ ਤੋਂ ਬਕਾਇਆ ਸੀ ਜੋ ਕਿ ਬਹੁਤ ਥੋੜ੍ਹਾ ਹੀ ਹੈ।