ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ ਮਲਸੀਆਂ, ਪੰਜਾਬ ਕ੍ਰਿਸ਼ਚਨ ਮੂਵਮੈਂਟ ਦੇ ਸੂਬਾ ਪ੍ਰਧਾਨ ਹਮੀਦ ਮਸੀਹ, ਡਾ ਤਰਸੇਮ ਮਸੀਹ ਜਨਰਲ ਸਕੱਤਰ, ਮੀਤ ਪ੍ਰਧਾਨ ਸਨਾਵਰ ਭੱਟੀ , ਯੂਥ ਵਿੰਗ ਦੇ ਪ੍ਰਧਾਨ ਸੁਧੀਰ ਨਾਹਰ, ਮਹਿਲਾਂ ਵਿੰਗ ਦੇ ਡੋਲੀ ਜੀ ਅਤੇ ਬਿਸ਼ਪ ਤੇ ਪਾਸਟਰ ਸਾਹਿਬਾਨਾਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੰਜਾਬ ਕ੍ਰਿਸ਼ਚਨ ਮੂਵਮੈਂਟ ਪ੍ਰਧਾਨ ਹਮੀਦ ਮਸੀਹ ਜੀ ਨੇ ਕ੍ਰਿਸ਼ਚਨ ਵੈਲਫੇਅਰ ਦੇ ਕਾਫੀ ਮਸਿਲਿਆਂ ਤੇ ਵਿਚਾਰ ਚਰਚਾ ਕੀਤੀ ਅਤੇ ਆਏ ਸਾਰੇ ਮੈਂਬਰਾਂ ਸਲਾਹ ਲਈ । ਇਸ ਮੀਟਿੰਗ ਵਿੱਚ ਪੰਜਾਬ ਕ੍ਰਿਸ਼ਚਨ ਮੂਵਮੈਂਟ ਦੇ ਸੂਬਾ ਪ੍ਰਧਾਨ ਹਮੀਦ ਮਸੀਹ ਜੀ ਦੀ ਅਗਵਾਈ ਹੇਠ ਮੂਵਮੈਂਟ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ ਨੇ ਜਿਲ੍ਹਾ ਪਟਿਆਲਾ ਦੇ ਦਿਹਾਤੀ ਦੇ ਪ੍ਰਧਾਨ ਕਮਲਦੀਪ ਅਤੇ ਜਲੰਧਰ ਦਿਹਾਤੀ ਦੇ ਪ੍ਰਧਾਨ ਰਵੀ ਪਾਲ ( ਕਾਲੀ) ਤੇ ਲੋਹੀਆਂ ਖਾਸ (ਸ਼ਾਹਕੋਟ) ਤੋ ਹਾਰੂਨ ਨੂੰ ਪ੍ਰਧਾਨ ਲਗਾਇਆ ਗਿਆ ਹੈ। ਬਿਸ਼ਪ ਰਾਜ ਗਾਨਦਰੀ ਜੀ ਨੇ ਨਵ ਨਿਉਕਤ ਪ੍ਰਧਾਨਾ ਲਈ ਦੂਆ ਮੰਗੀ। ਔਰ ਜਲੰਧਰ ਦੇ ਪਾਸਟਰ ਸਾਹਿਬਾਨਾਂ ਨੇ ਵੀ ਸ਼ਿਰਕਤ ਕੀਤੀ।